ਟੋਰਾਂਟੋ, 20 ਫਰਵਰੀ
ਕੈਨੇਡੀਅਨ ਪਾਰਲੀਮੈਂਟ ਦੇ ਆਲੇ-ਦੁਆਲੇ ਜ਼ਿਆਦਾਤਰ ਗਲੀਆਂ ਹੁਣ ਸ਼ਾਂਤ ਹਨ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਹੈ। ਓਟਾਵਾ ਦੇ ਪ੍ਰਦਰਸ਼ਨਕਾਰੀ ਜਿਨ੍ਹਾਂ ਨੇ ਕਦੇ ਵੀ ਹਾਰ ਨਾ ਮੰਨਣ ਦੀ ਸਹੁੰ ਖਾਧੀ ਸੀ, ਉਹ ਵੀ ਹੁਣ ਇਥੋਂ ਚਲੇ ਗਏ ਹਨ। ਇਸ ਨਾਲ ਟਰੱਕਾਂ ਵਾਲਿਆਂ ਵਲੋਂ ਰੋਸ ਵਿਚ ਮਾਰੇ ਜਾ ਰਹੇ ਹੌਰਨ ਹੁਣ ਬੰਦ ਹੋ ਗਏ ਹਨ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਾਵੇਂ ਭਜਾ ਦਿੱਤਾ ਹੈ ਪਰ ਇਸ ਦਾ ਅਸਰ ਕੈਨੇਡੀਅਨ ਰਾਜਨੀਤੀ ਤੇ ਸ਼ਾਇਦ ਸਰਹੱਦ ਦੇ ਦੱਖਣ ਵਿੱਚ ਸਾਲਾਂ ਤੱਕ ਗੂੰਜ ਸਕਦਾ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਥੋਂ ਦੀਆਂ ਗਲੀਆਂ ਵਿਚ ਡੇਰੇ ਜਮਾ ਲਏ ਸਨ ਪਰ ਸ਼ੁੱਕਰਵਾਰ ਨੂੰ ਪੁਲੀਸ ਨੇ 170 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਇਨ੍ਹਾਂ ਦੇ ਸੜਕਾਂ ਵਿਚ ਪਾਰਕ ਕੀਤੇ ਟਰੱਕਾਂ ਨੂੰ ਹੋਰ ਥਾਵਾਂ ਤੇ ਪਹੁੰਚਾ ਦਿੱਤਾ ਗਿਆ।