ਐਸਏਐਸ ਨਗਰ (ਮੁਹਾਲੀ): ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਲਾਵਾਰਿਸ ਬੱਚਿਆਂ ਨੂੰ ਆਖ਼ਰਕਾਰ ਰੈਣ ਬਸੇਰਾ ਮਿਲ ਗਿਆ ਹੈ। ਇਨ੍ਹਾਂ ਦੋਵੇਂ ਮਾਸੂਮ ਬੱਚਿਆਂ ਦੀ ਵਿਧਵਾ ਮਾਂ ਮੀਨੂ ਚੌਹਾਨ ਉਰਫ਼ ਪਾਇਲ ਦੀ ਦੀਵਾਲੀ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦੋਂਕਿ ਚਾਰ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਵੀ ਇਸ ਫ਼ਾਨੀ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ। ਪਿਤਾ ਦੀ ਮੌਤ ਤੋਂ ਬਾਅਦ ਵਿਧਵਾ ਮਾਂ ਵੱਲੋਂ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਤੇ ਉਹ ਮੁਹਾਲੀ ਦੇ ਬੈਸਟੈੱਕ ਮਾਲ ਵਿੱਚ ਨੌਕਰੀ ਕਰਦੀ ਸੀ।
-ਪੱਤਰ ਪ੍ਰੇਰਕ