ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਅਧੀਨ ਉੜੀ ਸੈਕਟਰ ’ਚ ਕੰਟਰੋਲ ਰੇਖਾ ਨੇੜੇ ਨੇ ਫ਼ੌਜ ਨੇ ਇੱਕ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਉੱਤਰੀ ਕਸ਼ਮੀਰ ’ਚ ਪੈਂਦੇ ਉੜੀ ਸੈਕਟਰ ਦੇ ਦੁਲਾਂਜਾ ’ਚ ਕੰਟਰੋਲ ਰੇਖਾ ਨੇੜੇ ਮੰਗਲਵਾਰ ਰਾਤ ਫ਼ੌਜ ਵੱਲੋਂ ਮਾਰੇ ਗਏ ਘੁਸਪੈਠੀਏ ਦੀ ਪਛਾਣ ਸਰਫਰਾਜ਼ ਮੀਰ (56) ਵਾਸੀ ਕੁੰਡੀਬਰਜਾਲਾ ਕਮਾਲਕੋਟ (ਉੜੀ) ਵਜੋਂ ਹੋਈ ਹੈ। ਅਧਿਕਾਰੀ ਮੁਤਾਬਕ ਸਰਫਰਾਜ਼ ਮੀਰ 1990 ’ਚ ਕੰਟਰੋਲ ਰੇਖਾ ਤੋਂ ਪਾਰ ਗਿਆ ਸੀ ਅਤੇ 1992 ਵਿੱਚ ਵਾਪਸ ਆ ਗਿਆ। ਉਸ ਨੇ 1995 ’ਚ ਸੁੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਫਿਰ 2005 ’ਚ ਪਾਕਿਸਤਾਨ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਫ਼ੌਜ ਨੇ ਮੀਰ ਕੋਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਅਧੀਨ ਪੈਂਦੇ ਖੇਤਰ ਮੁਜ਼ੱਫਰਾਬਾਦ ਪ੍ਰਸ਼ਾਸਨ ਵੱਲੋਂ ਜਾਰੀ ਸ਼ਨਾਖ਼ਤੀ ਕਾਰਡ ਅਤੇ ਇੱਕ ਰਾਈਫਲ ਬਰਾਮਦ ਕੀਤੀ ਹੈ।
-ਪੀਟੀਆਈ