ਜੀਂਦ: ਰੋਹਤਕ ਜ਼ਿਲ੍ਹੇ ਦੇ ਪਿੰਡ ਮਾਇਨਾ ਦੇ ਲਗਪੱਗ ਦਰਜਨ ਲੋਕਾਂ ਨੇ ਇੱਥੇ ਐਸ ਪੀ ਦਫਤਰ ਵਿੱਚ ਪਹੁੰਚਕੇ ਜੀਂਦ ਦੇ ਐੱਸਪੀ ਨੂੰ ਅਪੀਲ ਲਗਾਈ ਕਿ ਜੀਂਦ ਦੇ ਸੈਕਟਰ ਨੰਬਰ 11 ਵਿੱਚ ਮੀਨੂ ਨਾਮਕ ਵਿਆਹੁਤਾ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਕਤਲ ਦੇ ਦੋਸ਼ ਹੇਠ ਦਰਜ ਕਰ ਕੇ ਇਨਸਾਫ ਦਿਵਾਇਆ ਜਾਵੇ। ਮ੍ਰਿਤਕ ਮੀਨੂ ਦੇ ਪਿਤਾ ਜੈ ਭਗਵਾਨ ਨੇ ਐੱਸਪੀ ਸਾਹਿਬ ਨੂੰ ਦੱਸਿਆ ਕਿ ਉਸਦੀ ਲੜਕੀ ਮੀਨੂ ਦਾ ਵਿਆਹ ਪਿੰਡ ਭੰਵੇਵਾ ਨਿਵਾਸੀ ਅਮਿਤ ਉਰਫ ਕਾਲਾ ਨਾਲ ਹੋਇਆ ਸੀ ਤੇ ਉਸਦੇ ਦੋ ਪੁੱਤਰ ਵੀ ਹਨ। ਚਾਰ ਦਿਨ ਪਹਿਲਾਂ ਮੀਨੂ ਸੈਕਟਰ 11 ਸਥਿਤ ਅਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਹਾਲਾਤ ਵਿੱਚ ਮਿਲੀ ਸੀ। ਜੈ ਭਗਵਾਨ ਨੇ ਕਿਹਾ ਕਿ ਉਸਦੀ ਬੇਟੀ ਦੀ ਮੌਤ ਨੂੰ ਆਤਮ ਹੱਤਿਆ ਦਾ ਮਾਮਲਾ ਮੰਨ ਕੇ ਸਿਵਲ ਲਾਈਨ ਥਾਣਾ ਪੁਲੀਸ ਵਿੱਚ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਉਸਦੀ ਲੜਕੀ ਨੇ ਆਤਮ ਹੱਤਿਆ ਨਹੀਂ ਕੀਤੀ, ਸਗੋਂ ਉਸ ਦੀ ਹੱਤਿਆ ਕੀਤੀ ਗਈ ਹੈ। ਐਸ ਪੀ ਨਰਿੰਦਰ ਬਿਜਾਰਨੀਆਂ ਨੇ ਪੇਸ ਹੋਏ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਪੂਰਾ ਪੂਰਾ ਇਨਸਾਫ ਦਿਵਾਉਣਗੇ। -ਪੱਤਰ ਪ੍ਰੇਰਕ