ਖੇਤਰੀ ਪ੍ਰਤੀਨਿਧ
ਬਰਨਾਲਾ, 13 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਭਾਜਪਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਤੇ ਸੂਬਾਈ ਆਗੂ ਅਰਚਨਾ ਦੱਤ ਦੀਆਂ ਲੱਖੀ ਕਲੋਨੀ ਵਿਚਲੀਆਂ ਰਿਹਾਇਸ਼ਾਂ ਦੇ ਘਿਰਾਓ ਜਾਰੀ ਰਹੇ| ਇੱਥੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਗੁਰਚਰਨ ਸਿੰਘ ਭੋਤਨਾ, ਬਿੰਦਰ ਭੋਤਨਾ, ਸੁਖਦੇਵ ਸਿੰਘ, ਸੰਦੀਪ ਕੌਰ ਪੱਤੀਸੇਖਵਾਂ, ਬਿੰਦਰਪਾਲ ਕੌਰ ਭਦੌੜ, ਨਿੱਕਾ ਸਿੰਘ ਸੰਧੂ ਕਲਾਂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਰਜਿੰਦਰ ਸਿੰਘ ਭਦੌੜ ਆਦਿ ਨੇ ਸੰਬੋਧਨ ਕੀਤਾ|
ਅੱਜ ਵਿਸਾਖੀ ਮੌਕੇ ਪਕੌੜਿਆਂ ਦੇ ਲੰਗਰ ਵੀ ਲਗਾਏ ਗਏ| ਇਸੇ ਤਰ੍ਹਾਂ ਪਿੰਡ ਸੰਘੇੜਾ ਨੇੜਲੇ ਰਿਲਾਇੰਸ ਪੰਪ ਦਾ ਘਿਰਾਓ ਜਥੇਬੰਦੀ ਦੇ ਆਗੂ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ 197ਵੇਂ ਦਿਨ ਜਾਰੀ ਰਿਹਾ| ਇਸ ਮੌਕੇ ਯੂਨੀਅਨ ਦੇ ਆਗੂ ਹਰਜੀਤ ਸਿੰਘ ਦੀਵਾਨਾ, ਕੁੁਲਜੀਤ ਸਿੰਘ ਵਜੀਦਕੇ, ਨਾਹਰ ਸਿੰਘ ਗੁੰਮਟੀ, ਮਾਨ ਸਿੰਘ ਗੁੁਰਮ, ਕੁੁਲਦੀਪ ਸਿੰਘ ਚੌਹਾਨਕੇ ਕਲਾਂ, ਸੁੁਖਦੇਵ ਸਿੰਘ ਮੱਲ੍ਹੀ ਤੇ ਲੋਕ ਮੋਰਚਾ ਪੰਜਾਬ ਦੇ ਆਗੂ ਸਤਨਾਮ ਸਿੰਘ ਦੀਵਾਨਾ ਤੇ ਵਿਧੀ ਸਿੰਘ ਸੰਘੇੜਾ ਨੇ ਧਰਨਾਕਾਰੀਆਂ ‘ਚ ਜੋਸ਼ ਭਰਿਆ|
ਸਮਾਲਸਰ (ਗੁਰਜੰਟ ਕਲਸੀ): ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸਾਖੀ, ਖਾਲਸਾ ਪੰਥ ਦਾ ਸਥਾਪਨਾ ਦਿਵਸ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਪ੍ਰਧਾਨ ਜਸਮੇਲ ਸਿੰਘ ਗੋਰਾ ਰਾਜਿਆਣਾ, ਸੁਰਜੀਤ ਕੋਟਲਾ, ਗੋਗੀ ਰਾਜਿਆਣਾ ਹਾਜ਼ਰ ਸਨ।