ਨਿਜੀ ਪੱਤਰ ਪ੍ਰੇਰਕ
ਅੰਬਾਲਾ, 8 ਜੁਲਾਈ
ਅੰਬਾਲਾ ਛਾਉਣੀ ਦੇ ਕਿਰਚੀ-ਮਿਰਚੀ ਪਿਆਉ ਦੇ ਕੋਲ ਰਹਿਣ ਵਾਲੇ 35 ਸਾਲਾ ਰਾਹੁਲ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੇ ਅੱਜ ਸਵੇਰੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਵੇਖੀ ਅਤੇ ਰੌਲਾ ਪਾਇਆ।
ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਛਾਉਣੀ ਦੇ ਕੱਚਾ ਬਾਜ਼ਾਰ ਵਿਚ ਮੋਬਾਈਲ ਦੀ ਦੁਕਾਨ ਕਰਦਾ ਸੀ ਅਤੇ ਆਪਣੇ ਪਿੱਛੇ 13 ਸਾਲਾ ਬੇਟੀ ਤੇ 11 ਸਾਲਾ ਬੇਟਾ ਛੱਡ ਗਿਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਖੁਦਕੁਸ਼ੀ ਕੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।