ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 9 ਮਈ
ਕਣਕ ਦੀ ਤੂੜੀ ਬਣਾਉਣ ਮਗਰੋਂ ਰਹਿੰਦ ਖੂੰਹਦ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਸਾੜਿਆ ਜਾ ਰਿਹਾ ਹੈ, ਜਿਸ ਕਾਰਨ ਰੁੱਖ ਸੜ ਰਹੇ ਹਨ ਅਤੇ ਜੀਵ ਵੀ ਪ੍ਰਭਾਵਿਤ ਹੋ ਰਹੇ ਹਨ। ਇਸ ਨੂੰ ਦੇਖ ਕੇ ਵਾਤਾਵਰਨ ਪ੍ਰੇਮੀ ਕਾਫ਼ੀ ਚਿੰਤਾ ਵਿੱਚ ਹਨ। ਵਾਤਾਵਰਨ ਪ੍ਰੇਮੀ ਹਰਬੰਸ ਸਿੰਘ ਢਿੱਲੋਂ, ਮਨੋਜ ਭੱਲਾ, ਡਾ. ਪ੍ਰਭਜੋਤ ਕੌਰ ਤੇ ਡਾ, ਭੁਪਿੰਦਰ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਵਾਤਾਵਰਨ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੈ। ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਡਾ. ਨਵਦੀਪ ਜੌੜਾ ਨੇ ਕਿਹਾ ਕਿ ਅੱਗ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ। ਇਸ ਲਈ ਵਾਤਾਵਰਨ ਨੂੰ ਬਚਾਉਣਾ ਸਮੇਂ ਦੀ ਲੋੜ ਹੈ।