ਨਵੀਂ ਦਿੱਲੀ, 25 ਅਗਸਤ
ਭਾਰਤ ਜਲ ਸੈਨਾ ਦੇ ਉੱਪ ਮੁਖੀ ਵਾਈਸ ਐਡਮਿਰਲ ਐੱਸਐੱਨ ਘੋਰਮੜੇ ਨੇ ਕਿਹਾ ਕਿ ਭਾਰਤ ’ਚ ਬਣਿਆ ਜਹਾਜ਼ਾਂ ਦੀ ਢੋਆ-ਢੁਆਈ ਕਰਨ ਵਾਲਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਦੇ ਸੇਵਾ ’ਚ ਸ਼ਾਮਲ ਹੋਣ ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਅਮਨ ਤੇ ਸਥਿਰਤਾ ਯਕੀਨੀ ਬਣਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਆਈਐੱਨਐੱਸ ਵਿਕਰਾਂਤ ਨੂੰ ਦੋ ਸਤੰਬਰ ਨੂੰ ਕੋਚੀ ’ਚ ਇੱਕ ਸਮਾਗਮ ਦੌਰਾਨ ਜਲ ਸੈਨਾ ’ਚ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਆਈਐੱਨਐੱਸ ਵਿਕਰਾਂਤ ਨੂੰ ਸੇਵਾ ’ਚ ਸ਼ਾਮਲ ਕਰਨਾ ਯਾਦਗਾਰੀ ਦਿਨ ਹੋਵੇਗਾ ਕਿਉਂਕਿ ਇਹ ਬੇੜਾ ਦੇਸ਼ ਦੀਆਂ ਸਮੁੱਚੀਆਂ ਸਮੁੰਦਰੀ ਸਮਰੱਥਾਵਾਂ ’ਚ ਜ਼ਿਕਰਯੋਗ ਵਾਧਾ ਕਰੇਗਾ। -ਪੀਟੀਆਈ