ਵਾਸ਼ਿੰਗਟਨ, 3 ਜੂੁਨ
ਬਾਇਡਨ ਪ੍ਰਸ਼ਾਸਨ ਨੇ ਅਮਰੀਕਾ ਵਿਚ ਕਰੋਨਾ ਲਾਗ ਦੀ ਰੋਕਥਾਮ ਲਈ ਟੀਕਾਕਰਨ ਵਧਾਉਣ ਦੇ ਮੰਤਵ ਨਾਲ ਕੁਝ ਪੇਸ਼ਕਸ਼ਾਂ ਦਿੱਤੀਆਂ ਹਨ। ਬਾਇਡਨ ਨੇ ਕਿਹਾ ਹੈ ਕਿ ਅਮਰੀਕਾ ਵਾਸੀ ਮੁਫ਼ਤ ਬੀਅਰ ਅਤੇ ਸਿਆਹਫਾਮ ਲੋਕਾਂ ਦੀਆਂ ਹਜ਼ਾਮਤ ਦੀਆਂ ਦੁਕਾਨਾਂ ਅਤੇ ਬਿਊਟੀ ਸੈਲੂਨਜ਼ ’ਤੇ ਟੀਕਾ ਲਵਾ ਸਕਦੇ ਹਨ। ਵ੍ਹਾਈਟ ਹਾਊਸ ’ਚ ਆਪਣੇ ਪ੍ਰਸ਼ਾਸਨ ਵੱਲੋਂ ਕਰੋਨਾ ਲਾਗ ਟੀਕਾਕਰਨ ਤੇ ਹੋਰ ਯੋਜਨਾਵਾਂ ਬਾਰੇ ਪ੍ਰੋਗਰਾਮ ’ਚ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਲੈ ਕੇ ਚਾਰ ਮਹੀਨਿਆਂ ਦੌਰਾਨ ਕਰੋਨਾ ਟੀਕਾਕਰਨ ਦੀ ਰਫ਼ਤਾਰ ’ਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਲਗਪਗ 17 ਕਰੋੜ ਅਮਰੀਕੀ ਲਾਗ ਵਿਰੋਧੀ ਟੀਕੇ ਲਗਵਾ ਚੁੱਕੇ ਹਨ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਲੋਕਾਂ ਨੂੰ ਟੀਕੇ ਲਵਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮਜ਼ੇਦਾਰ ਪੇਸ਼ਕਸ਼ਾਂ ਦਿੰਦਾ ਰਹੇਗਾ। -ਪੀਟੀਆਈ