ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਜਨਵਰੀ
ਅੱਜ ਬਾਅਦ ਦੁਪਹਿਰ ਅੰਬਾਲਾ ਰੇਲਵੇ ਮੰਡਲ ਨੇ ਪ੍ਰੈੱਸ ਦੇ ਨਾਂ ਸੂਚਨਾ ਜਾਰੀ ਕਰਕੇ ਦੱਸਿਆ ਹੈ ਕਿ 24 ਜਨਵਰੀ ਨੂੰ ਕਾਲਕਾ-ਸ਼ਿਮਲਾ ਰੇਲਵੇ ਸੈਕਸ਼ਨ ’ਤੇ ਗੱਡੀਆਂ ਦੀ ਆਵਾਜਾਈ ਬੰਦ ਰਹੇਗੀ। ਇਹ ਫ਼ੈਸਲਾ ਲਗਾਤਾਰ ਪੈ ਰਹੀ ਬਰਸਾਤ ਅਤੇ ਡਿੱਗ ਰਹੇ ਪੱਥਰਾਂ ਕਰਕੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਇੰਜਨੀਅਰਿੰਗ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ।
ਇੱਥੇ ਦਸਣਾ ਬਣਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ’ਚ ਅੱਜ ਭਾਰੀ ਬਰਫ਼ਬਾਰੀ ਦਰਜ ਕੀਤੀ ਗਈ ਹੈ ਤੇ ਮੈਦਾਨੀ ਇਲਾਕਿਆਂ ’ਚ ਭਰਵਾਂ ਮੀਂਹ ਪਿਆ ਹੈ। ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੀ ਸੜਕੀ ਆਵਾਜਾਈ ’ਚ ਵੀ ਅੜਿੱਕਾ ਪਿਆ ਹੈ ਤੇ ਸੂਬੇ ਦੀਆਂ ਕਈ ਅਹਿਮ ਸੜਕਾਂ ਬੰਦ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ।