ਉਨਾਓ (ਉੱਤਰ ਪ੍ਰਦੇਸ਼), 6 ਮਈ
ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਗੰਗਾ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਚਾਰ ਨਾਬਾਲਗ ਲੜਕਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਕਾਨਪੁਰ ਤੋਂ 7 ਦੋਸਤ ਗੰਗਾ ਵਿੱਚ ਨਹਾਉਣ ਆਏ ਸਨ ਅਤੇ ਤਿਲਕ ਕੇ ਡੂੰਘੇ ਪਾਣੀ ਵਿੱਚ ਚਲੇ ਗਏ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਪਹੁੰਚੇ ਸਥਾਨਕ ਲੋਕਾਂ ਨੇ ਉਨ੍ਹਾਂ ਵਿੱਚੋਂ 3 ਜਣਿਆਂ ਨੂੰ ਬਚਾ ਲਿਆ ਜਦਕਿ ਬਾਕੀ ਚਾਰ ਡੁੱਬ ਗਏੇ। ਮ੍ਰਿਤਕਾਂ ਵਿੱਚੋਂ ਤਿੰਨ ਲੜਕੇ 17-17 ਸਾਲਾਂ ਦੇ ਸਨ ਜਦਕਿ ਇੱਕ ਦੀ ਉਮਰ 16 ਸਾਲ ਸੀ।