ਨਵੀਂ ਦਿੱਲੀ, 23 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਮਹੀਨੇ ਪ੍ਰਸਾਰਿਤ ਹੋਣ ਵਾਲਾ ‘ਮਨ ਕੀ ਬਾਤ’ ਦਾ ਪ੍ਰੋਗਰਾਮ ਅੱਧਾ ਘੰਟਾ ਅੱਗੇ ਪਾਇਆ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਦੱਸਿਆ ਕਿ ਮਹਾਤਮਾ ਗਾਂਧੀ ਨੂੰ ਯਾਦ ਕਰਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਇਸ ਪ੍ਰੋਗਰਾਮ ਵਿੱਚ ਸਵੇਰੇ 11.00 ਵਜੇ ਦੀ ਥਾਂ 11.30 ਵਜੇ ਸੰਬੋਧਨ ਕਰਨਗੇ। ਮੋਦੀ ਹਰੇਕ ਮਹੀਨੇ ਦੇ ਆਖ਼ਰੀ ਐਤਵਾਰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਨ ਕਰਦੇ ਹਨ। ਇਸ ਮਹੀਨੇ ਦਾ ਆਖ਼ਰੀ ਐਤਵਾਰ 30 ਜਨਵਰੀ ਨੂੰ ਹੈ ਅਤੇ ਮਹਾਤਮਾ ਗਾਂਧੀ ਦੀ ਬਰਸੀ ਵੀ ਉਸੇ ਦਿਨ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, ‘‘ਇਸ ਮਹੀਨੇ ਦੀ 30 ਜਨਵਰੀ ਨੂੰ ਹੋਣ ਵਾਲਾ ਮਨ ਕੀ ਬਾਤ ਪ੍ਰੋਗਰਾਮ ਗਾਂਧੀ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਸਵੇਰੇ 11.30 ਵਜੇ ਸ਼ੁਰੂ ਹੋਵੇਗਾ।’’ -ਪੀਟੀਆਈ