ਨਵੀਂ ਦਿੱਲੀ, 25 ਅਗਸਤ
ਮਸ਼ਹੂਰ ਵਿਗਿਆਨੀ ਸਮੀਰ ਵੀ ਕਾਮਤ ਨੂੰ ਅੱਜ ਰੱਖਿਆ ਖੋਜ ਤੇ ਵਿਕਾਸ ਵਿਭਾਗ ਦਾ ਸਕੱਤਰ ਅਤੇ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਕਾਮਤ, ਜੋ ਕਿ ਇਸ ਵੇਲੇ ਜਲ ਸੈਨਾ ਪ੍ਰਣਾਲੀ ਤੇ ਸਮੱਗਰੀ ਦੇ ਡਾਇਰੈਕਟਰ ਜਨਰਲ ਹਨ, ਡੀਆਰਡੀਓ ਵਿੱਚ ਜੀ ਸਤੀਸ਼ ਰੈੱਡੀ ਦੀ ਜਗ੍ਹਾ ਲੈਣਗੇ। ਸ੍ਰੀ ਰੈੱਡੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਿਗਿਆਨਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਡੀਆਰਡੀਓ ਰੱਖਿਆ ਮੰਤਰਾਲੇ ਦਾ ਖੋਜ ਤੇ ਵਿਕਾਸ ਵਿੰਗ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਕਾਮਤ ਦੀ ਰੱਖਿਆ ਖੋਜ ਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ