ਪੱਤਰ ਪ੍ਰੇਰਕ
ਲੌਂਗੋਵਾਲ, 13 ਅਗਸਤ
ਸੁਨਾਮ ਤੋਂ ਕਾਂਗਰਸ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੇ ਲਗਭਗ 14 ਕਰੋੜ 94 ਲੱਖ ਰੁਪਏ ਦੀ ਲਾਗਤ ਨਾਲ ਸੰਗਰੂਰ-ਬਰਨਾਲਾ ਨੈਸ਼ਨਲ ਹਾਈਵੇਅ ਤੋਂ ਸ਼ੁਰੂ ਹੋ ਕੇ ਢੱਡਰੀਆਂ ਵਾਇਆ ਕੁੰਨਰਾਂ, ਲੌਂਗੋਵਾਲ, ਲੋਹਾਖੇੜਾ ,ਤਕੀਪੁਰ ਆਦਿ ਪਿੰਡਾਂ ਨੂੰ ਜਾਂਦੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ।
ਬੀਬੀ ਬਾਜਵਾ ਨੇ ਕਿਹਾ ਕਿ ਇਹ 10 ਫੁੱਟੀ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅਤੇ ਬਹੁਤ ਲੰਮੇ ਸਮੇਂ ਤੋਂ ਇਸ ਨੂੰ 18 ਫੁੱਟੀ ਬਣਾਉਣ ਦੀ ਮੰਗ ਰੱਖੀ ਜਾ ਰਹੀ ਸੀ। ਉਨ੍ਹਾਂ ਇਹ ਮਸਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਿਸ ਦੀ ਸਹਾਇਤਾ ਨਾਲ ਇਹ ਕੰਮ ਸ਼ਰੂ ਹੋ ਸਕਿਆ। ਇਸ ਮੌਕੇ ਸੂਬਾ ਸਕੱਤਰ ਹਰਮਨਦੇਵ ਸਿੰਘ ਬਾਜਵਾ, ਸਰਪੰਚ ਮੁਲਖਾ ਸਿੰਘ ਜਸਵੀਰ ਸਿੰਘ ਜੱਸੀ ਬਲਾਕ ਸੰਮਤੀ ਮੈਂਬਰ, ਨਵਦੀਪ ਤੋਗਾਵਾਲ ਚੇਅਰਮੈਨ, ਹਿੰਮਤ ਬਾਜਵਾ, ਵਿਜੇ ਗੋਇਲ ਲੋਂਗੋਵਾਲ, ਮੇਲਾ ਸੂਬੇਦਾਰ ਲੋਂਗੋਵਾਲ, ਸਰਪੰਚ ਪਰਮਜੀਤ ਸਿੰਘ ਅਤੇ ਪੰਚ ਪੰਜਾਬ ਸਿੰਘ ਹਾਜ਼ਰ ਸਨ।