ਪੱਤਰ ਪ੍ਰੇਰਕ
ਚੇਤਨਪੁਰਾ , 11 ਮਾਰਚ
ਪਿੰਡ ਅੰਬ ਨੰਗਲ ਨੇੜੇ ਨਹਿਰ ਦੀ ਪਟੜੀ ਉੱਪਰ ਰਾਤੋਂ ਰਾਤ ਲੋਕਾਂ ਵੱਲੋਂ ਵਣ ਵਿਭਾਗ ਦਰੱਖਤ ਜੋ ਕਿ ਪੰਜਾਬ ਦਾ ਰਾਜ ਰੁੱਖ (ਟਾਹਲੀ) ਕਰਕੇ ਜਾਣਿਆ ਜਾਂਦਾ ਹੈ। ਤਕਰੀਬਨ ਚਾਲੀ ਸਾਲ ਦੇ ਕਰੀਬ ਇਹ ਪੁਰਾਣੇ ਦਰੱਖਤਾਂ ਨੂੰ ਲੋਕਾਂ ਨੇ ਰਾਤ ਸਮੇਂ ਕੱਟ ਦਿੱਤਾ, ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਚਰਨਜੀਤ ਸਿੰਘ ਗਾਲਬਿ, ਸਾਬਕਾ ਸਰਪੰਚ ਅਜੀਤ ਸਿੰਘ ਨੰਗਲ ਅੰਬ, ਰਛਪਾਲ ਸਿੰਘ ਗਾਲਬ, ਬਾਬਾ ਦਲਜੀਤ ਸਿੰਘ ਆਦਿ ਨੇ ਦੱਸਿਆ ਕਿ ਕੁਝ ਲੋਕ ਪਿੰਡ ਅੰਬ ਨੰਗਲ ਦੇ ਬਿਲਕੁਲ ਨੇੜੇ ਨਹਿਰ ਦੀ ਪਟੜੀ ਉੱਪਰ ਵਣ ਵਿਭਾਗ ਦੀਆਂ ਤਕਰੀਬਨ ਚਾਲੀ ਸਾਲ ਪੁਰਾਣੀਆਂ 7 ਟਾਹਲੀਆਂ ਦੇ ਦਰੱਖਤਾਂ ਨੂੰ ਕੱਟ ਕੇ ਉਨ੍ਹਾਂ ਦੀਆਂ ਪੋਰੀਆਂ ਨੂੰ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਦਰੱਖਤ ਕੱਟਣ ਵਾਲੇ ਦੋਸ਼ੀਆਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਰੇਂਜ ਅਫ਼ਸਰ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਦਰੱਖ਼ਤ ਵੱਢੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਸਬੰਧ ਵਿਚ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।