ਸਰਬਜੀਤ ਸਿੰਘ ਭੱਟੀ
ਲਾਲੜੂ, 2 ਜੂਨ
ਪੰਜਾਬ ਜਿੰਮ ਵੈੱਲਫੇਅਰ ਸੁਸਾਇਟੀ ਨੇ ਜਿਮ ਨਾ ਖੋਲ੍ਹੇ ਜਾਣ ਦੇ ਰੋਸ ਵਜੋਂ ਅੱਜ ਦੱਪਰ ਟੋਲ ਪਲਾਜ਼ਾ ਤੇ ਕਿਸਾਨ ਧਰਨੇ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਸੁਰਜਭਾਨ ਦੀ ਅਗਵਾਈ ਹੇਠ ਪੁੱਜੇ ਨੌਜਵਾਨਾ ਨੇ ਕਿਹਾ ਕਿ ਸਰਕਾਰ ਜਿਮ ਸੰਚਾਲਕਾ ਦੇ ਨਾਲ ਭੇਦਭਾਵ ਕਰ ਰਹੀ ਹੈ। ਜਦੋਂਕਿ ਜਿਮ ਨਾਲ ਜੁੜੇ ਹਜ਼ਾਰਾਂ ਨੌਜਵਾਨ ਆਪਣੇ ਪਰਿਵਾਰਾਂ ਦਾ ਗੁਜਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫੈਸਲਾ ਦੇਖੋ ਜਿਮ ਬੰਦ, ਸ਼ਰਾਬ ਦੇ ਠੇਕੇ ਖੁੱਲੇ ਹਨ, ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਿਮ ਖੋਲ੍ਹਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਸ਼ਰਾਬ ਦੇ ਠੇਕਿਆਂ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹਨ ਤਾਂ ਲੋਕਾਂ ਦੀ ਸਿਹਤ ਬਣਾਉਣ ਵਾਲੇ ਜਿੰਮ ਕਿਉਂ ਨਹੀਂ ਖੁੱਲ੍ਹ ਸਕਦੇ।
ਇਸ ਮੌਕੇ ਪਰਦੀਪ, ਵਿਕਰਮ ਡੁੱਲ, ਰਾਮ ਚੋਧਰੀ, ਗੁਲਾਬ ਸਿੰਘ, ਰਵਿੰਦਰ ਸੈਣੀ, ਅਨੀਤਾ ਗੁਪਤਾ, ਰਾਹੁਲ ਕਬੀਰ ਤੋਂ ਇਲਾਵਾ ਕਿਸਾਨ ਆਗੂ ਨਿਰਮੇੈਲ ਸਿੰਘ ਜੌਲਾ, ਭਜਨ ਸਿੰਘ ਦੱਪਰ, ਕੇਹਰ ਸਿੰਘ ਚਡਿਆਲਾ ਵੀ ਹਾਜ਼ਰ ਸਨ।