ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 15 ਜੁਲਾਈ
ਡੈਮੋਕਰੈਟਿਕ ਟੀਚਰਜ਼ ਫਰੰਟ ਪਟਿਆਲਾ ਵੱਲੋਂ ਪੰਜਾਬ ਦੇ ਮੁਲਾਜ਼ਮ ਵਿਰੋਧੀ ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਇਕ ਕਨਵੈਨਸ਼ਨ ਜ਼ਿਲ੍ਹਾ ਪ੍ਰਧਾਨ ਅਤਿੰਦਰ ਘੱਗਾ ਦੀ ਅਗਵਾਈ ਵਿੱਚ ਸਥਾਨਕ ਤਰਕਸ਼ੀਲ ਹਾਲ ਵਿੱੱਚ ਕਰਵਾਈ ਗਈ ਜਿਸ ਵਿੱਚ ਤਨਖਾਹ ਕਮਿਸ਼ਨ ਦੇ ਤਤਕਾਲੀ ਅਤੇ ਭਵਿੱਖੀ ਮਾਰੂ ਪ੍ਰਭਾਵਾਂ ਸਬੰਧੀ ਸਹਿਤ ਚਰਚਾ ਕੀਤੀ ਗਈ । ਉਪਰੰਤ ਸਥਾਨਕ ਦੁਖਨਿਵਾਰਨ ਚੌਕ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਸੈਮੀਨਾਰ ਦੇ ਮੁੱਖ ਬੁਲਾਰੇ ਵਿਕਰਮਦੇਵ ਸਿੰਘ, ਅਧਿਆਪਕ ਆਗੂ ਹਰਦੀਪ ਟੋਡਰਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਪਟਿਆਲਾ ਇਕਾਈ ਦਾ ਪੁਨਰਗਠਨ ਵੀ ਕੀਤਾ ਗਿਆ ਜਿਸ ਅਨੁਸਾਰ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ, ਜਨਰਲ ਸਕੱਤਰ ਹਰਵਿੰਦਰ ਰੱਖੜਾ, ਮੀਤ ਪ੍ਰਧਾਨ ਅਮਨਦੀਪ ਦੇਵੀਗੜ੍ਹ, ਮੀਤ ਪ੍ਰਧਾਨ ਰਾਮਸ਼ਰਨ ਨਾਭਾ, ਮੀਤ ਪ੍ਰਧਾਨ ਕੁਲਦੀਪ ਗੋਬਿੰਦਪੁਰਾ, ਮੀਤ ਪ੍ਰਧਾਨ ਜਸਪਾਲ ਚੌਧਰੀ, ਜ਼ਿਲ੍ਹਾ ਖਜ਼ਾਨਚੀ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਗਗਨ ਰਾਣੂ, ਜ਼ਿਲ੍ਹਾ ਕਮੇਟੀ ਮੈਂਬਰ ਰਜਿੰਦਰ ਸਮਾਣਾ, ਜਗਪਾਲ ਚਹਿਲ, ਦਵਿੰਦਰ ਪਟਿਆਲਾ, ਸੋਨੀਆ,ਮਨਦੀਪ ਕੌਰ ਟੋਡਰਪੁਰ, ਜੈਂਕੀ ਰੱਖੜਾ, ਸਮੇਤ ਬਲਾਕ ਪ੍ਰਧਾਨ ਸੁਖਵੀਰ ਸਿੰਘ, ਰਾਜਕੁਮਾਰ, ਹਰਿੰਦਰ ਸਿੰਘ, ਸਤਪਾਲ ਸਮਾਣਵੀ, ਵਿਕਰਮ ਰਾਜਪੁਰਾ ਸ਼ਾਮਲ ਹਨ ।