ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਇੱਥੇ ਅੱਜ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਜਨਮ ਦਿਨ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਸਾਮ ਵਿੱਚ ਉਨ੍ਹਾਂ ਦੀ ਤਸਵੀਰ ਉਪਰ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਦਾ ਜਨਮ 5 ਮਈ 1916 ਨੂੰ ਹੋਇਆ ਸੀ। 1982 ਤੋਂ 1987 ਤੱਕ ਗਿਆਨੀ ਜ਼ੈਲ ਸਿੰਘ ਨੇ ਆਜ਼ਾਦੀ ਘੁਲਾਟੀਏ ਤੋਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੱਕ ਦਾ ਸਫ਼ਰ ਕੀਤਾ। ਸੱਤਵੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਪਹਿਲਾਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਇੱਕ ਸਿਆਸਤਦਾਨ ਸਨ ਅਤੇ ਕਈ ਰਾਸ਼ਟਰੀ ਅਹੁਦਿਆਂ ’ਤੇ ਰਹੇ ਸਨ। ਗ੍ਰਹਿ ਮੰਤਰੀ ਸਮੇਤ ਕੇਂਦਰੀ ਮੰਤਰੀ ਵਜੋਂ ਵੀ ਸੇਵਾ ਕੀਤੀ। ਉਹ ਭਾਰਤ ਦੇ ਇੱਕੋ ਇੱਕ ਸਿੱਖ ਰਾਸ਼ਟਰਪਤੀ ਰਹੇ ਹਨ। ਉਨ੍ਹਾਂ ਨੂੰ ਆਪਣੇ ਪਿਤਾ ਤੋਂ ਧਾਰਮਿਕ ਝੁਕਾਅ ਅਤੇ ਅਧਿਆਤਮਿਕਤਾ ਵਿਰਾਸਤ ਵਿਚ ਮਿਲੀ ਸੀ।