ਨਿੱਜੀ ਪੱਤਰ ਪ੍ਰੇਰਕ
ਨੰਗਲ, 5 ਅਪਰੈਲ
ਵਪਾਰ ਮੰਡਲ ਨਵਾਂ ਨੰਗਲ ਦੇ ਪ੍ਰਤੀਨਿਧੀਆਂ ਨੇ ਪ੍ਰਧਾਨ ਅਨੰਦ ਪੁਰੀ ਦੀ ਅਗਵਾਈ ਵਿੱਚ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਤੇ ਇਲਾਕੇ ਦੀਆ ਸਮੱਸਿਅਵਾਂ ਬਾਰੇ ਜਾਣੁੂ ਕਰਵਾਇਆ। ਅਨੰਦ ਪੁਰੀ ਨੇ ਦੱਸਿਆ ਕਿ ਮੁਨੀਮ ਚੌਕ ਫਾਟਕ ਤੋਂ ਲੈ ਕੇ ਨਵਾਂ ਨੰਗਲ ਤੱਕ ਖਸਤਾ ਹਾਲ ਮਾਰਗ ਸਬੰਧੀ ਵਪਾਰ ਮੰਡਲ ਨਵਾਂ ਨੰਗਲ, ਗੁਰਦੁਆਰਾ ਸਿੰਘ ਸਭਾ ਨਵਾਂ ਨੰਗਲ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ ਤੇ ਬਾਲਮੀਕ ਮੰਦਰ ਕਮੇਟੀ ਪ੍ਰਧਾਨ ਸੁਰਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਮੰਗ ਪੱਤਰ ਦਿੱਤਾ। ਅਨੰਦ ਪੁਰੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਇਸ ਖਸਤਾ ਹਾਲਤ ਸੜਕ ਦੀ ਮੁਰੰਮਤ ਦਾ ਕੰਮ ਛੇਤੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸਮਾਜ ਸੇਵਕ ਡਾ. ਗੁਰਵਿੰਦਰ ਸਿੰਘ, ਮਨੋਜ ਵੋਹਰਾ, ਧਰਮ ਪਾਲ ਸੈਣੀ, ਰਮਨ ਕੁਮਾਰ ਤੇ ਰਾਕੇਸ਼ ਸਾਮਾ ਆਦਿ ਹਾਜ਼ਰ ਸਨ।