ਮੁੰਬਈ, 5 ਸਤੰਬਰ
ਗੁਜ਼ਰੇ ਜ਼ਮਾਨੇ ਦੀ ਉੱਘੀ ਅਦਾਕਾਰਾ ਸਾਇਰਾ ਬਾਨੋ, ਜੋ ਇਸ ਵੇਲੇ ਇਥੋਂ ਦੇ ਹਸਪਤਾਲ ਵਿਚ ਦਾਖਲ ਹੈ, ਨੂੰ ਹਾਲਤ ਠੀਕ ਹੋਣ ਬਾਅਦ ਇੰਟੈਂਸਿਵ ਕੇਅਰ ਯੂਨਿਟ(ਆਈਸੀਯੂ) ਵਿੱਚੋਂ ਬਾਹਰ ਕਰ ਦਿੱਤਾ ਹੈ। 77 ਸਾਲਾ ਸਾਇਰਾ ਨੂੰ ਸਾਹ ਨਾ ਆਉਣ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਸ਼ੂਗਰ ਬਾਅਦ 28 ਅਗਸਤ ਨੂੰ ਖਾਰ ਵਿਚਲੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਹਾਲਤ ਅੱਗੇ ਵੀ ਠੀਕ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਛੁੱਟੀ ਮਿਲ ਸਕਦੀ ਹੈ।