ਨਵੀਂ ਦਿੱਲੀ, 22 ਜਨਵਰੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕੁਵੈਤ ਅਤੇ ਕਤਰ ਵਿੱਚਲੇ ਆਪਣੇ ਹਮਰੁਤਬਾ ਨਾਲ ਵੱਖੋ ਵੱਖਰੀ ਗੱਲਬਾਤ ਕੀਤੀ। ਇਸ ਦੌਰਾਨ ਅਫ਼ਗਾਨਿਸਤਾਨ ਸਮੇਤ ਹੋਰ ਕਈ ਮੁੱਦੇ ਵਿਚਾਰੇ ਗਏ। ਜੈਸ਼ੰਕਰ ਨੇ ਟਵੀਟ ਕਰਕੇ ਕਿਹਾ ਕਿ ਕੁਵੈਤ ਦੇ ਵਿਦੇਸ਼ ਮੰਤਰੀ ਅਹਿਮਦ ਨਸੀਰ ਮੁਹੰਮਦ ਅਲ-ਸਬਾਹ ਨਾਲ ਦੁਵੱਲੇ ਸਬੰਧਾਂ ’ਚ ਪ੍ਰਗਤੀ ਬਾਰੇ ਸਮੀਖਿਆ ਕੀਤੀ। ਉਨ੍ਹਾਂ ਕਿਹਾ,‘‘ਅਸੀਂ ਸਾਂਝੇ ਕਮਿਸ਼ਨ ਦੀ ਫੌਰੀ ਬੈਠਕ ’ਤੇ ਸਹਿਮਤੀ ਪ੍ਰਗਟਾਈ ਹੈ। ਹਿੰਦ-ਪ੍ਰਸ਼ਾਂਤ ਅਤੇ ਖਾੜੀ ਤੋਂ ਅਫ਼ਗਾਨਿਸਤਾਨ ਤੇ ਪੱਛਮੀ ਏਸ਼ੀਆ ਤੱਕ ਖੇਤਰੀ ਹਾਲਾਤ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਹੈ।’’ ਇਕ ਹੋਰ ਟਵੀਟ ’ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕਤਰ ਦੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ-ਥਾਨੀ ਨਾਲ ਵਧੀਆ ਗੱਲਬਾਤ ਹੋਈ ਹੈ ਜਿਸ ’ਚ ਅਫ਼ਗਾਨਿਸਤਾਨ ਨਾਲ ਸਬੰਧਤ ਘਟਨਾਕ੍ਰਮ ਬਾਰੇ ਵਿਚਾਰ ਪ੍ਰਗਟਾਏ ਗਏ। -ਪੀਟੀਆਈ