ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਅਪਰੈਲ
ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਅੰਬਾਲਾ ਵਿੱਚ ਨਰਾਤਿਆਂ ਵਿੱਚ ਕੁੱਟੂ ਦਾ ਆਟਾ ਖਾਣ ਨਾਲ ਬਿਮਾਰ ਹੋਏ 70 ਤੋਂ ਵੱਧ ਮਰੀਜ਼ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਜ਼ਿਆਦਾਤਰ ਮਰੀਜ਼ਾਂ ਨੂੰ ਪੇਟ ਦਰਦ, ਉਲਟੀਆਂ ਅਤੇ ਦਸਤ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਫੂਡ ਅਤੇ ਸੇਫ਼ਟੀ ਵਿਭਾਗ ਲਗਾਤਾਰ ਬਾਜ਼ਾਰਾਂ ਵਿੱਚ ਚੈਕਿੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਟੂ ਨੂੰ ਬਲੈਕ ਵੀਟ ਵੀ ਕਹਿੰਦੇ ਹਨ। ਜੋ ਖੁੱਲ੍ਹਾ ਆਟਾ ਵਿਕਦਾ ਹੈ, ਉਸ ਨਾਲ ਕਾਫ਼ੀ ਨੁਕਸਾਨ ਹੁੰਦਾ ਹੈ। ਕਾਫ਼ੀ ਦਿਨ ਪਿਆ ਰਹਿਣ ਨਾਲ ਇਸ ਨੂੰ ਫੰਗਸ ਲੱਗ ਜਾਂਦੀ ਹੈ।