ਨਵੀਂ ਦਿੱਲੀ, 9 ਫਰਵਰੀ
ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ‘ਨਿੱਜੀਕਰਨ’ ਦੀ ਦਿਸ਼ਾ ਵੱਲ ਅੱਗੇ ਵਧਣ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਅੱਜ ਨਿਸ਼ਾਨਾ ਸਾਧਿਆ ਅਤੇ ਕਿਹਾ ਇਹ ਦੇਸ਼ ਦੀ ਜਾਇਦਾਦ ਦੀ ਲੁੱਟ ਹੈ।
ਉਨ੍ਹਾਂ ਕਿਹਾ, ‘ਭਾਰਤੀ ਲੋਕ ਸਰਕਾਰੀ ਖੇਤਰਾਂ ਦੇ ਮਾਲਕ ਹਨ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਉਹ ਲੋਕਾਂ ਦੀ ਇਜਾਜ਼ਤ ਤੋਂ ਬਿਨਾਂ ਕੁੱਝ ਵੀ ਨਹੀਂ ਵੇਚ ਸਕਦੀਆਂ। ਲੋਕ ਦੇਸ਼ ਦੇ ਵਸੀਲਿਆਂ ਦੀ ਲੁੱਟ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਤਕੜਾ ਵਿਰੋਧ ਕਰਨਗੇ।’
-ਪੀਟੀਆਈ