ਪੱਤਰ ਪ੍ਰੇਰਕ
ਦੋਰਾਹਾ, 5 ਅਪਰੈਲ
ਇਥੇ ਸੇਵਾਮੁਕਤ ਬਿਜਲੀ ਕਾਮਿਆਂ ਦੀ ਜਥੇਬੰਦੀ ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ/ਟਰਾਂਸਕੋ ਦੇ ਮੈਂਬਰਾਂ ਦੀ ਇਕੱਤਰਤਾ ਹਰਚਰਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿੱਚ ਵੱਖ-ਵੱਖ ਡਿਵੀਜ਼ਨਾਂ ਤੋਂ ਸੇਵਾਮੁਕਤ ਬਿਜਲੀ ਕਾਮਿਆਂ ਨੇ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਪਾਵਰਕਾਮ/ਟ੍ਰਾਂਸਕੋ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਸਹਿਮਤੀ ਦਿੱਤੀ ਸੀ ਕਿ ਸਤੰਬਰ 2021 ਤੱਕ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਪੈਨਸ਼ਨ ਸੋਧ ਕੇ ਜਨਵਰੀ 2022 ਦੀ ਪੈਨਸ਼ਨ ’ਤੇ ਬਣਦਾ ਬਕਾਇਆ ਦਿੱਤਾ ਜਾਵੇਗਾ ਪਰ ਅੱਜ ਤੱਕ ਕੋਈ ਬਕਾਇਆ ਜਾਰੀ ਨਹੀਂ ਕੀਤਾ।