ਮੁੰਬਈ: ਅਦਾਕਾਰਾ ਆਲੀਆ ਭੱਟ ਨੇ ਸੋਸ਼ਲ ਮੀਡੀਆ ’ਤੇ ਆਖਿਆ ਕਿ ਉਸ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ ਤੇ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਆਲੀਆ ਨੇ ਕਿਹਾ,‘‘ਮੈਂ ਸੋਸ਼ਲ ਮੀਡੀਆ ’ਤੇ ਮੇਰੀ ਚਿੰਤਾ ਤੇ ਫਿਕਰਮੰਦੀ ਬਾਰੇ ਤੁਹਾਡੇ ਸੁਨੇਹੇ ਪੜ੍ਹ ਰਹੀ ਹਾਂ। ਮੇਰਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ ਅਤੇ ਮੇਰੇ ਡਾਕਟਰ ਦੀ ਸਲਾਹ ਤੇ ਇਕਾਂਤਵਾਸ ਮਗਰੋਂ ਮੈਂ ਕੰਮ ’ਤੇ ਪਰਤ ਆਈ ਹਾਂ। ਤੁਹਾਡੀਆਂ ਦੁਆਵਾਂ ਲਈ ਤੁਹਾਡਾ ਸ਼ੁਕਰੀਆ! ਮੈਂ ਆਪਣਾ ਧਿਆਨ ਰੱਖ ਰਹੀ ਹਾਂ ਅਤੇ ਸੁਰੱਖਿਅਤ ਹਾਂ।’’ -ਆਈਏਐੱਨਐੱਸ