ਲਾਹੌਰ, 11 ਮਾਰਚ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਪਾਰਟੀ ਦੇ ਸੀਨੀਅਰ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਬਲੋਚਿਸਤਾਨ ਦੇ ਇੱਕ ਉਦਯੋਗਪਤੀ ਨੂੰ ਮੈਂਬਰ ਬਣਾਉਣ ਲਈ ਉਸ ਤੋਂ 70 ਕਰੋੜ ਰੁਪਏ ਲੈਣ ਦਾ ਕਥਿਤ ਦੋਸ਼ ਲਾਇਆ ਹੈ।
ਅੱਬਾਸੀ ਨੇ ਕਿਹਾ ਕਿ ਮੁਹੰਮਦ ਅਬਦੁੱਲ ਕਾਦਿਰ ਨੇ ਤਿੰਨ ਮਾਰਚ ਨੂੰ ਹੋਈ ਸੈਨੇਟ ਚੋਣ ਆਜ਼ਾਦ ਉਮੀਦਵਾਰ ਵਜੋਂ ਅਤੇ ਉਸ ਨੂੰ ਸੱਤਾਧਾਰੀ ਤਹਿਰੀਕ-ਏ-ਇਨਸਾਫ਼ ਪਾਰਟੀ ਅਤੇ ਹੋਰ ਪਾਰਟੀਆਂ ਦੀਆਂ ਵੋਟਾਂ ਮਿਲੀਆਂ। ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੀਨੀਅਰ ਉੱਪ ਪ੍ਰਧਾਨ ਅੱਬਾਸੀ ਨੇ ਕਿਹਾ, ‘ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਕਾਨੂੰਨਸਾਜ਼ਾਂ ਨੇ ਇਮਰਾਨ ਖ਼ਾਨ ਦੇ ਕਹਿਣ ’ਤੇ ਕਾਦਿਰ ਨੂੰ ਵੋਟਾਂ ਪਾਈਆਂ, ਕਿਉਂਕਿ ਖ਼ਾਨ ਨੂੰ ਉਸ ਤੋਂ 70 ਕਰੋੜ ਰੁਪਏ ਮਿਲੇ ਸਨ।’ ਅੱਬਾਸੀ ਨੇ ਬੁੱਧਵਾਰ ਨੂੰ ਕਿਹਾ ਕਿ ਸੈਨੇਟ ਸੀਟ ਵੇਚਣ ਲਈ ਇਮਰਾਨ ਖ਼ਾਨ ਨੂੰ ਜਵਾਬ ਦੇਣਾ ਪਏਗਾ, ਕਿਉਂਕਿ ਸੱਤਾਧਾਰੀ ਪਾਰਟੀ ਦੇ ਮੈਂਬਰ ਵੀ ਕਹਿ ਰਹੇ ਹਨ ਉਕਤ ਵਿਅਕਤੀ ਸ੍ਰੀ ਖ਼ਾਨ ਨੂੰ ਪੈਸੇ ਦੇਣ ਮਗਰੋਂ ਸੈਨੇਟਰ ਬਣਿਆ ਹੈ। ਅੱਬਾਸੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਵੱਲੋਂ ਇਕ ਕਾਰੋਬਾਰੀ ਨੂੰ ਕਥਿਤ ਸੈਨੇਟ ਸੀਟ ਵੇਚੇ ਜਾਣ ਦੇ ਮਾਮਲੇ ਦੇ ਨੋਟਿਸ ਲਵੇ। -ਪੀਟੀਆਈ