ਜਸਵੰਤ ਸਿੰਘ ਥਿੰਦ
ਮਮਦੋਟ, 30 ਸਤੰਬਰ
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ 26 ਸਤੰਬਰ ਤੋਂ ਸ਼ੁਰੂ ਕਰਵਾਏ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਅੱਜ ਮਾਰਕੀਟ ਕਮੇਟੀ ਮਮਦੋਟ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਮਮਦੋਟ ’ਚ ਝੋਨੇ ਦੀ ਖ਼ਰੀਦ ਏਡੀਸੀ ਮੈਡਮ ਰਾਜਦੀਪ ਕੌਰ ਅਤੇ ਹਲਕਾ ਵਿਧਾਇਕਾ ਮੈਡਮ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਰਸਮੀ ਤੌਰ ’ਤੇ ਸ਼ੁਰੂ ਕਰਵਾਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਰਾਜਦੀਪ ਕੌਰ ਨੇ ਕਿਹਾ ਕਿ ਕੋਵਿਡ-19 ਦੇ ਚਲਦਿਆ ਝੋਨੇ ਦੇ ਇਸ ਸੀਜ਼ਨ ਵਿੱਚ ਵੀ ਕਿਸਾਨਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਬਿਲਕੁਲ ਸੁੱਕਿਆ ਤੇ ਪੱਕਿਆ ਹੋਇਆ ਝੋਨਾ ਹੀ ਕਟਾ ਕੇ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਰਵੀ ਦੱਤ ਚਾਵਲਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਸਤਨਾਮ ਸਿੰਘ ਢਿੱਲੋਂ ਸਕੱਤਰ ਮਾਰਕੀਟ ਕਮੇਟੀ, ਕੁਲਦੀਪ ਸਿੰਘ ਲਾਹੌਰੀਆ ਪ੍ਰਧਾਨ ਆੜ੍ਹਤੀਆ ਯੂਨੀਅਨ, ਅਵਤਾਰ ਸਿੰਘ ਲੋਧਰਾਂ ਸਾਬਕਾ ਪ੍ਰਧਾਨ, ਜਗਦੀਸ਼ ਕੁਮਾਰ ਰਾਜੂ ਚਾਵਲਾ, ਵਰਿੰਦਰ ਸਿੰਘ ਵੈਰੜ, ਰਾਕੇਸ਼ ਕੁਮਾਰ ਬਿੰਦਰਾ, ਪ੍ਰਦੀਪ ਕੁਮਾਰ ਬਿੰਦਰਾ, ਦੇਸ਼ਬੀਰ ਸਿੰਘ ਕੜਮਾਂ, ਹਰਪਾਲ ਸਿੰਘ ਨੀਟਾ ਸੋਢੀ, ਨਿੱਜੀ ਸਕੱਤਰ ਪਵਨ ਕੁਮਾਰ ਅਤੇ ਗੁਰਮੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਆੜਤੀਏ ਅਤੇ ਕਿਸਾਨ ਹਾਜ਼ਰ ਸਨ।