ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
ਵਿਦਿਆਰਥੀਆਂ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਅਤੇ ਅਧਿਆਪਨ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਜਲਦੀ ਹੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਤੇ ਲਾਈਵ ਫੀਡ ਮਾਪਿਆਂ ਨਾਲ ਸਾਂਝੀ ਕੀਤੀ ਜਾਵੇਗੀ। ਅਜਿਹਾ ਕਰਨ ਦੀ ਸ਼ੁਰੂਆਤੀ ਯੋਜਨਾ ਦਾ ਐਲਾਨ ‘ਆਪ’ ਨੇ 2019 ਵਿੱਚ ਕੀਤਾ ਸੀ। ਸੂਤਆਂ ਅਨੁਸਾਰ ਪੀਡਬਲਯੂਡੀ ਕਲਾਸਰੂਮਾਂ ਅਤੇ ਸਕੂਲਾਂ ਦੀ ਉਸਾਰੀ ਦਾ ਪ੍ਰਾਜੈਕਟ ਚਲਾ ਰਿਹਾ ਹੈ ਤੇ ਕਲਾਸਰੂਮਾਂ ਵਿੱਚ ਸੀਸੀਟੀਵੀ ਲਗਾਉਣ ਦੀ ਯੋਜਨਾ ਹੈ। ਮਾਪਿਆਂ ਨਾਲ ਫੀਡ ਸਾਂਝਾ ਕਰਨ ਦੀ ਯੋਜਨਾ ਵੀ ਹੈ। ਇਹ ਸਭ ਸਿੱਖਿਆ ਵਿਭਾਗ ਦਾ ਉੱਦਮ ਹੈ। ਲਾਈਵ ਸੀਸੀਟੀਵੀ ਵੀਡੀਓ ਫੁਟੇਜ ਦਾ ਲਾਭ ਲੈਣ ਲਈ ਦਾਖ਼ਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਵਿਅਕਤੀਗਤ ਆਈਡੀ ਤੇ ਪਾਸਵਰਡ ਦੇ ਨਾਲ ਸੁਰੱਖਿਅਤ ਲੌਗਇਨ ਪ੍ਰਮਾਣ ਪੱਤਰ ਦਿੱਤੇ ਜਾਣਗੇ। ਹਾਲਾਂਕਿ ਸਿਰਫ਼ ਉਨ੍ਹਾਂ ਮਾਪਿਆਂ ਨੂੰ ਹੀ ਲੌਗਇਨ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਜਾਣਗੇ ਜਿਨ੍ਹਾਂ ਨੇ ਸਹਿਮਤੀ ਫਾਰਮ ’ਤੇ ਹਸਤਾਖ਼ਰ ਕੀਤੇ ਹਨ। ਸੂਤਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਯੋਜਨਾ ਮਾਪਿਆਂ ਨੂੰ ਦੱਸ ਦੇਵੇਗੀ ਕਿ ਉਨ੍ਹਾਂ ਦੇ ਬੱਚੇ ਕੀ ਪੜ੍ਹ ਰਹੇ ਹਨ। ਇਸ ਕਦਮ ਦਾ ਉਦੇਸ਼ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਅਧਿਆਪਨ ਪ੍ਰਣਾਲੀ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸਿੱਖਿਆ ਵਿਭਾਗ ਦੀ ਯੋਜਨਾ ਕਹਿੰਦੀ ਹੈ ਕਿ ਮਾਪਿਆਂ ਨਾਲ ਫੀਡ ਸਾਂਝਾ ਕਰਨ ਨਾਲ ਪਾਰਦਰਸ਼ਤਾ ਯਕੀਨੀ ਹੋਵੇਗੀ ਅਤੇ ਉਨ੍ਹਾਂ ਨੂੰ ਇਹ ਦੱਸੇਗਾ ਕਿ ਉਨ੍ਹਾਂ ਦਾ ਬੱਚਾ ਕੀ ਪੜ੍ਹ ਰਿਹਾ ਹੈ।
ਪੀਡਬਲਯੂਡੀ ਆਪਣੇ ਸਾਫਟਵੇਅਰ ਵਿੱਚ ਵਿਦਿਆਰਥੀਆਂ ਦੇ ਵੇਰਵਿਆਂ ਅਤੇ ਮਾਪਿਆਂ ਦੇ ਮੋਬਾਈਲ ਨੰਬਰ ਅਪਡੇਟ ਕਰੇਗਾ ਜੋ ਸਾਰੇ ਸਰਕਾਰੀ ਸਕੂਲਾਂ ਦੁਆਰਾ ਇਕੱਤਰ ਕੀਤੇ ਜਾਣਗੇ।