ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਮਾਲਵੀਆ ਨਗਰ ਤੋਂ ਉਮੀਦਵਾਰ ਉਂਕਾਰ ਸਿੰਘ ਰਾਜਾ ਨੇ ਇਸ ਵਾਰਡ ਦੇ ਵੱਖ-ਵੱਖ ਇਲਾਕਿਆਂ ਦਾ ਪੈਦਲ ਦੌਰਾ ਕੀਤਾ ਤੇ ਘਰ-ਘਰ ਜਾ ਕੇ ਸਿੱਖ ਵੋਟਰਾਂ ਕੋਲ ਆਪਣੇ ਦਲ ਦੇ ਏਜੰਡੇ ਬਾਰੇ ਦੱਸਿਆ। ਰਾਜਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸਿੱਖਾਂ ਕੋਲ ਉਹ ਕਮੇਟੀ ਦੇ ਕਾਰਜਾਂ ਨੂੰ ਲੈ ਕੇ ਜਾ ਰਹੇ ਹਨ ਤੇ ਅਗਲੇ 4 ਸਾਲਾਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਲਈ ਵੋਟਰਾਂ ਤੋਂ ਸੁਝਾਅ ਵੀ ਲੈ ਰਹੇ ਹਨ। ਉਨ੍ਹਾਂ ਨਵੀਂ ਪੀੜ੍ਹੀ ਨਾਲ ਰਾਬਤਾ ਕਾਇਮ ਰੱਖਣ ਲਈ ਨੌਜਵਾਨਾਂ ਦੀ ਟੀਮ ਨੂੰ ਘਰ-ਘਰ ਚੋਣ ਪ੍ਰਚਾਰ ਲਈ ਲਾਇਆ ਹੋਇਆ ਹੈ।