ਕੋਲਕਾਤਾ, 4 ਸਤੰਬਰ
ਭਾਜਪਾ ਦੇ ਵਿਧਾਇਕ ਸੋਮਨ ਰੌਏ ਅੱਜ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿਾ ਕਿ ਉਹ ਦੋ ਸਾਲ ਪਹਿਲਾਂ ਸੂਬਾਈ ਪਾਰਟੀ ਛੱਡਣ ਲਈ ਮੁਆਫ਼ੀ ਮੰਗਦੇ ਹਨ। ਉਹ ਚੌਥੇ ਭਾਜਪਾ ਵਿਧਾਇਕ ਹਨ ਜਿਨ੍ਹਾਂ ਨੇ ਅਪਰੈਲ-ਮਈ ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਪਾਰਟੀ ਛੱਡ ਕੇ ਟੀਐੱਮਸੀ ਦਾ ਪੱਲਾ ਫੜਿਆ ਹੈ। ਰੌਏ ਨੇ ਪਾਰਟੀ ਦੇ ਸਕੱਤਰ ਜਨਰਲ ਪਾਰਥਾ ਚੈਟਰਜੀ ਦੀ ਮੌਜੂਦਗੀ ਵਿੱਚ ਕਿਹਾ ਕਿ ਉਹ ਭਗਵਾਂ ਕੈਂਪ ਵਿੱਚ ਸੁਖਾਵਾਂ ਮਹਿਸੂਸ ਨਹੀਂ ਕਰ ਰਹੇ ਸਨ ਅਤੇ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਵਿਕਾਸ ਲਈ ਕੀਤੀ ਪਹਿਲ ਦਾ ਹਿੱਸਾ ਬਣਨਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਰੋਏ ਭਾਜਪਾ ਦੀ ਟਿਕਟ ਤੋਂ ਕਾਲੀਆਗੰਜ ਤੋਂ ਚੁਣੇ ਗਏ ਸਨ। ਚੈਟਰਜੀ ਨੇ ਕਿਹਾ ਕਿ ਭਾਜਪਾ ਵਿਧਾਇਕ ਸੋਮਨ ਰੌਏ ਪਾਰਟੀ ਵਿੱਚ ਮੁੜ ਆਏ ਹਨ। -ਪੀਟੀਆਈ