ਪੱਤਰ ਪ੍ਰੇਰਕ
ਟੱਲੇਵਾਲ, 7 ਜੁਲਾਈ
ਪਿੰਡ ਚੀਮਾ ਦੇ ਅਰਬੀ ਮੁਲਕ ਮਸਕਟ ਵਿੱਚ ਰਹਿੰਦੇ ਵਸਨੀਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੇਜਰ ਸਿੰਘ ਪੁੱਤਰ ਨਰਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਮਸਕਟ ਵਿੱਚ ਰਹਿ ਰਿਹਾ ਸੀ। ਬੀਤੀ 30 ਜੂਨ ਨੂੰ ਡਿਊਟੀ ਦੌਰਾਨ ਮੇਜਰ ਸਿੰਘ ਦੀ ਛਾਤੀ ’ਚ ਦਰਦ ਹੋਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਕੰਪਨੀ ਅਤੇ ਸਾਥੀਆਂ ਦੇ ਯਤਨਾਂ ਸਦਕਾ ਮੇਜਰ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਲਿਆਂਦੀ ਗਈ ਤੇ ਅੰਤਿਮ ਸੰਸਕਾਰ ਕੀਤਾ ਗਿਆ। ਮੇਜਰ ਸਿੰਘ ਤੋਂ ਬਾਅਦ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਦੋ ਬੱਚੇ ਰਹਿ ਗਏ ਹਨ।