ਬਲੂਆਣਾ (ਅਬੋਹਰ): ਇੱਥੋਂ ਦੇ ਦਸਮੇਸ਼ ਨਗਰ ਇਲਾਕੇ ਵਿੱਚ ਰਹਿਣ ਵਾਲੇ ਨੌਜਵਾਨ ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਇਹ ਨੌਜਵਾਨ ਪਿਛਲੇ ਹਫ਼ਤੇ ਪਾਜ਼ੇਟਿਵ ਆਇਆ ਸੀ। ਅੱਜ ਦਿਨੇ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਇਲਾਜ ਦੇ ਦੌਰਾਨ ਇਸ ਨੌਜਵਾਨ ਦੀ ਮੌਤ ਹੋ ਗਈ ਬਾਅਦ ਦੁਪਹਿਰ ਡਾਕਟਰਾਂ ਦੀ ਟੀਮ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ। ਜ਼ਿਕਰਯੋਗ ਹੈ ਕਿ ਕਰੋਨਾ ਨਾਲ ਹੁਣ ਤੱਕ ਅਬੋਹਰ ਵਿੱਚ 20 ਮੌਤਾਂ ਹੋ ਚੁੱਕੀਆਂ ਹਨ। -ਪੱਤਰ ਪ੍ਰੇਰਕ