ਨਵੀਂ ਦਿੱਲੀ, 6 ਜੂਨ
ਮੱਕਾ ਦੀ ਵੱਡੀ ਮਸਜਿਦ ਅਤੇ ਮਦੀਨਾ ਮਸਜਿਦ ਨੇ ਵੀ ਅਪਮਾਨਜਨਕ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ। ਗਲਫ਼ ਕੋਆਪ੍ਰੇਸ਼ਨ ਕਾਊਂਸਿਲ ਦੇ ਸਕੱਤਰ ਜਨਰਲ ਨਾਯੇਫ ਫਲਾਹ ਐੱਮ ਅਲ ਹਜਰਫ਼ ਨੇ ਵੀ ਭਾਜਪਾ ਆਗੂ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਨੂੰ ਸਾਰੇ ਧਰਮਾਂ ਦਾ ਆਦਰ ਕਰਦਿਆਂ ਭੜਕਾਊ ਵਿਚਾਰਾਂ ਨੂੰ ਨਕਾਰਨਾ ਚਾਹੀਦਾ ਹੈ। ਇਸੇ ਦੌਰਾਨ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਤਰਜਮਾਨ ਨੇ ਟਵੀਟ ਕਰਕੇ ਕਿਹਾ ਕਿ ਇਹ ਹਿਰਦੇ ਵਲੂੰਧਰਨ ਵਾਲੀ ਕਾਰਵਾਈ ਹੈ ਅਤੇ ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਭਾਰਤ ’ਚ ਮੁਸਲਮਾਨਾਂ ਅਤੇ ਹੋਰ ਧਰਮਾਂ ਖ਼ਿਲਾਫ਼ ਕਿਸ ਹੱਦ ਤੱਕ ਨਫ਼ਰਤ ਕੀਤੀ ਜਾਂਦੀ ਹੈ।