ਨਵੀਂ ਦਿੱਲੀ, 11 ਅਪਰੈਲ
ਭਾਰਤ ਦੇ ਤਲਵਾਰਬਾਜ਼ ਤਨਿਸ਼ਕਾ ਖਤਰੀ ਤੇ ਕੋਨਸਮ ਡੈਨੀ ਸਿੰਘ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਵਿਸ਼ਵ ਜੂਨੀਅਰ ਅਤੇ ਕੈਡਿਟ ਚੈਂਪੀਅਨਸ਼ਿਪ ਦੌਰਾਨ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ਕਰ ਕੇ ਉਨ੍ਹਾਂ ਨੂੰ ਉਥੇ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਭਾਰਤੀ ਤਲਵਾਰਬਾਜ਼ੀ ਸੰਘ ਦੇ ਮੁਖੀ ਰਾਜੀਵ ਮਹਿਤਾ ਨੇ ਦੱਸਿਆ ਕਿ ਦੋਵਾਂ ਦੀ ਹਾਲਤ ਸਥਿਰ ਹੈ ਤੇ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ।-ਪੀਟੀਆਈ