ਜੋਗਿੰਦਰ ਸਿੰਘ
ਮਾਨਸਾ, 7 ਮਈ
ਪਿੰਡ ਬਣਾਂਵਾਲਾ ਵਿਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ) ਦੇ ਸਮੁੱਚੇ ਸਟਾਫ਼ ਨੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਖਿਲਾਫ਼ ਲੜਨ ਲਈ ਬਚਾਅ ਸਾਵਧਾਨੀਆਂ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਹੈ। ਤਾਪਘਰ ਦੇ 1400 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।
ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਮੁੱਖ ਅਧਿਕਾਰੀ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਾਪਘਰ ਵਿੱਚ ਆਉਣ ਵਾਲਿਆਂ ਤਾਪਮਾਨ ਜਾਂਚ, ਸਿਹਤ ਜਾਂਚ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦੇ ਟਾਕਰੇ ਲਈ ਇਲਾਕੇ ਨੂੰ ਹੁਣ ਤੋਂ ਹੀ ਸਭ ਤਿਆਰੀਆਂ ਕਾਇਮ ਕਰਨ ਦੀ ਲੋੜ ਹੈ।