ਦੁਬਈ, 8 ਫਰਵਰੀ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵਲੋਂ ਪਹਿਲੀ ਵਾਰ ‘ਪਲੇਅਰ ਆਫ ਦਿ ਮੰਥ’ ਐਵਾਰਡ ਭਾਰਤੀ ਵਿਕਟਕੀਪਰ ਕਮ ਬੱਲੇਬਾਜ਼ ਰਿਸ਼ਭ ਪੰਤ ਨੂੰ ਦਿੱਤਾ ਗਿਆ ਹੈ। ਰਿਸ਼ਭ ਪੰਤ ਨੇ ਆਸਟਰੇਲੀਆ ਖ਼ਿਲਾਫ਼ ਦੋ ਟੈਸਟ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੂੰ ਇਤਿਹਾਸਕ ਜਿੱਤ ਦਿਵਾਈ ਸੀ। ਪੰਤ ਨੇ ਕਿਹਾ ਕਿ ਪੂਰੀ ਟੀਮ ਦੇ ਯੋਗਦਾਨ ਸਦਕਾ ਆਸਟਰੇਲੀਆ ’ਤੇ ਜਿੱਤ ਹਾਸਲ ਹੋਈ ਹੈ। ਦੱਸਣਾ ਬਣਦਾ ਹੈ ਕਿ ਅੱਜ ਦੇ ਇੰਗਲੈਂਡ ਨਾਲ ਟੈਸਟ ਮੈਚ ਵਿਚ ਵੀ ਪੰਤ ਨੇ 91 ਸ਼ਾਨਦਾਰ ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਟੀਮ ਦੇ ਸਾਬਕਾ ਕਪਤਾਨ ਤੇ ਆਈਸੀਸੀ ਵੋਟਿੰਗ ਅਕੈਡਮੀ ਦੇ ਪ੍ਰਤੀਨਿਧ ਰਮੀਜ਼ ਰਾਜਾ ਨੇ ਕਿਹਾ ਕਿ ਭਾਰਤੀ ਵਿਕਟਕੀਪਰ ਨੇ ਦਬਾਅ ਹੋਣ ਦੇ ਬਾਵਜੂਦ ਵਧੀਆ ਪਾਰੀਆਂ ਖੇਡੀਆਂ। -ਪੀਟੀਆਈ