ਨਵੀਂ ਦਿੱਲੀ, 29 ਸਤੰਬਰ
ਰੱਖਿਆ ਮੰਤਰਾਲੇ ਨੇ ਅੱਜ 13,165 ਕਰੋੜ ਰੁਪਏ ਦੇ ਫ਼ੌਜੀ ਪਲੇਟਫਾਰਮ ਤੇ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਵਿਚ ਦੇਸ਼ ’ਚ ਵਿਕਸਤ ਆਧੁਨਿਕ ਹਲਕੇ (ਏਐੱਲਐੱਚ) ਮਾਰਕ-3 ਹੈਲੀਕਾਪਟਰ ਸ਼ਾਮਲ ਹਨ। ਇਹ ਹੈਲੀਕਾਪਟਰ ਭਾਰਤੀ ਫ਼ੌਜ ਦੀ ਜੰਗ ਦੀ ਸਮਰੱਥਾ ਵਧਾਉਣਗੇ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਨਤਕ ਖੇਤਰ ਦੀ ਹਿੰਦੁਸਤਾਨ ਐਰੋਨੌਟਿਕਲ ਲਿਮਿਟਡ (ਐੱਚਏਐੱਲ) ਕੋਲੋਂ ਆਧੁਨਿਕ ਹਲਕੇ ਹੈਲੀਕਾਪਟਰ ਖ਼ਰੀਦਣ ’ਤੇ 3,850 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਉੱਧਰ, ਰਾਕੇਟ ਦੇ ਗੋਲਾ-ਬਾਰੂਦ ਦੀ ਇਕ ਖੇਡ 4,962 ਕਰੋੜ ਰੁਪਏ ਵਿਚ ਖਰੀਦੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿਚ ਰੱਖਿਆ ਖਰੀਦ ਕੌਂਸਲ ਦੀ ਮੀਟਿੰਗ ਵਿਚ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। -ਪੀਟੀਆਈ