ਮੁੰਬਈ, 29 ਸਤੰਬਰ
ਭਾਰਤੀ ਕੰਪਨੀਆਂ ਦਾ ਬਾਹਰੀ ਵਪਾਰਕ ਕਰਜ਼ਾ (ਈਸੀਬੀ) ਅਗਸਤ, 2021 ਵਿਚ ਕਈ ਗੁਣਾ ਵਧ ਕੇ 2.84 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਘਰੇਲੂ ਕੰਪਨੀਆਂ ਨੇ ਅਗਸਤ, 2020 ਵਿਚ ਈਸੀਬੀ ਰਾਹੀਂ 14.57 ਕਰੋੜ ਡਾਲਰ ਹੀ ਹਾਸਲ ਕੀਤੇ ਸਨ। ਅੰਕੜਿਆਂ ਅਨੁਸਾਰ, ਕੁੱਲ ਵਿਦੇਸ਼ੀ ਕਰਜ਼ੇ ਵਿੱਚੋਂ 2.25 ਅਰਬ ਡਾਲਰ ਆਟੋਮੈਟਿਕ ਮਨਜ਼ੂਰੀ ਮਾਰਗ ਰਾਹੀਂ ਅਤੇ 60 ਕਰੋੜ ਡਾਲਰ ਮਨਜ਼ੂਰੀ ਮਾਰਗ ਰਾਹੀਂ ਇਕੱਤਰ ਕੀਤੇ ਗਏ। ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਜਨਤਕ ਖੇਤਰ ਦੀ ਆਰਈਸੀ ਲਿਮਿਟਡ ਨੇ ਮਨਜ਼ੂਰੀ ਮਾਰਗ ਰਾਹੀਂ 60 ਕਰੋੜ ਡਾਲਰ ਹਾਸਲ ਕੀਤੇ। ਇਹ ਕੰਪਨੀ ਦੇਸ਼ ਵਿਚ ਬਿਜਲੀ ਪ੍ਰਾਜੈਕਟਾਂ ਲਈ ਵਿੱਤੀ ਸਹਿਯੋਗ ਉਪਲਬਧ ਕਰਾਉਂਦੀ ਹੈ। -ਪੀਟੀਆਈ