ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਇਤਿਹਾਸਕ ਪੰਜਾਬ ਦਿਹਾਤੀ ਵਿਕਾਸ ਸੋਧ ਬਿੱਲ, 2022 ਪਾਸ ਕਰਨ ਲਈ ਵਧਾਈ ਦਿੱਤੀ ਜੋ ਕਿ ਪਿਛਲੇ ਸਾਲਾਂ ਦੇ ਉਲਟ, ਕੇਂਦਰ ਦੁਆਰਾ ਦਿੱਤੇ ਗਏ ਪੇਂਡੂ ਵਿਕਾਸ ਫੰਡਾਂ ਨੂੰ ਹੀ ਖਰਚ ਕਰਨ ਦੇ ਯੋਗ ਬਣਾਏਗਾ। ਦਿਹਾਤੀ ਵਿਕਾਸ ਜਿਵੇਂ ਕਿ ਪੇਂਡੂ ਸੜਕਾਂ, ਨਵੀਆਂ ਮੰਡੀਆਂ ਦਾ ਨਿਰਮਾਣ ਅਤੇ ਨਵੀਨੀਕਰਨ, ਭੰਡਾਰਨ ਦੀਆਂ ਸਹੂਲਤਾਂ ਅਤੇ ਕਰਜ਼ੇ ਦੇ ਦਬਾਅ ਹੇਠ ਆਏ ਕਿਸਾਨਾਂ ਨੂੰ ਮੰਡੀਆਂ ਦੇ ਆਟੋਮੇਸ਼ਨ ਮਸ਼ੀਨੀਕਰਨ ਦੁਆਰਾ ਸਫ਼ਾਈ, ਛਾਂਟੀ, ਸੁਕਾਉਣ ਅਤੇ ਸ਼ਿਪਿੰਗ ਸਿਲੋਜ਼, ਬੋਰੀਆਂ ਦੀ ਸਿਲਾਈ ਦੇ ਨਾਲ ਅਨਾਜ ਦੀ ਗੁਣਵੱਤਾ ਦਾ ਵਿਸ਼ਲੇਸ਼ਣ ਕਰਨ ਦੀ ਸਹੂਲਤ ਲਈ ਰਾਹਤ ਹੈ। ਸਾਹਨੀ ਨੇ ਕਿਹਾ ਕਿ ਇਸ ਨਾਲ ਕੇਂਦਰ ਵੱਲੋਂ 1674 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।