ਸ੍ਰੀਨਗਰ, 5 ਜੂਨ
ਜੰਮੂ-ਕਸ਼ਮੀਰ ਤੋਂ 145 ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ ਹੱਜ ਯਾਤਰਾ ਲਈ ਸਾਊਦੀ ਅਰਬ ਲਈ ਰਵਾਨਾ ਹੋਇਆ। ਕਰੋਨਾ ਕਾਰਨ ਹੱਜ ਯਾਤਰਾ ਦੋ ਸਾਲਾਂ ਤੋਂ ਰੋਕ ਦਿੱਤੀ ਗਈ ਸੀ। ਇਸ ਸਾਲ ਕਰੀਬ 6,000 ਸ਼ਰਧਾਲੂ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਹੱਜ ਲਈ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਪਹਿਲੇ ਪੰਜ ਦਿਨਾਂ ਲਈ ਸ੍ਰੀਨਗਰ ਹਵਾਈ ਅੱਡੇ ਤੋਂ ਸਾਊਦੀ ਅਰਬ ਲਈ ਸਿਰਫ ਇਕ ਸਿੱਧੀ ਉਡਾਣ ਹੋਵੇਗੀ, ਉਸ ਤੋਂ ਬਾਅਦ ਦੋ ਉਡਾਣਾਂ ਹੋਣਗੀਆਂ।