ਨਵੀਂ ਦਿੱਲੀ, 5 ਜੂਨ
ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ 2008 ‘ਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਉਦਘਾਟਨੀ ਸੈਸ਼ਨ ਦੌਰਾਨ ‘ਥੱਪੜ’ ਵਾਲੀ ਘਟਨਾ ਲਈ ਐੱਸ. ਸ੍ਰੀਸੰਤ ਤੋਂ ਮੁਆਫੀ ਮੰਗੀ ਹੈ। ਹਰਭਜਨ ਇਸ ਮੈਚ ‘ਚ ਨਿਯਮਤ ਕਪਤਾਨ ਸਚਿਨ ਤੇਂਦੁਲਕਰ ਦੀ ਗੈਰ-ਮੌਜੂਦਗੀ ਵਿੱਚ ਕਿੰਗਜ਼ ਇਲੈਵਨ ਪੰਜਾਬ ਖਿਲਾਫ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰ ਰਹੇ ਸਨ| ਕਿਸੇ ਕਾਰਨ ਹਰਭਜਨ, ਸ੍ਰੀਸੰਤ ਤੋਂ ਐਨਾ ਖ਼ਿੱਝ ਗਿਆ ਕਿ ਉਸ ਨੇ ਥੱਪੜ ਮਾਰ ਦਿੱਤਾ। ਹੁਣ ਹਰਭਜਨ ਨੇ ਕਿਹਾ,‘ਉਹ ਇਸ ਘਟਨਾ ’ਤੇ ਸ਼ਰਮਸਾਰ ਹੈ ਤੇ ਜੋ ਹੋਇਆ ਉਹ ਗਲਤ ਸੀ। ਮੈਂ ਗਲਤੀ ਕੀਤੀ। ਮੇਰੇ ਕਾਰਨ ਮੇਰੀ ਟੀਮ ਦੇ ਸਾਥੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ।’