ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਦਿੱਲੀ ਸਰਕਾਰ ਵੱਲੋਂ ਜਾਰੀ ਸਿਹਤ ਅੰਕੜਿਆਂ ਮੁਤਾਬਕ ਕੌਮੀ ਰਾਜਧਾਨੀ ਵਿੱਚ ਨਵੇਂ ਕਰੋਨਾ ਮਰੀਜ਼ਾਂ ਦੀ ਗਿਣਤੀ 19,133 ਪਾਈ ਗਈ, ਜਦੋਂ ਕਿ 20,028 ਮਰੀਜ਼ ਸਿਹਤਮੰਦ ਹੋ ਕੇ ਘਰ ਚਲੇ ਗਏ ਹਨ। ਰਾਹਤ ਇਹ ਮਿਲੀ ਹੈ ਕਿ ਪਾਜ਼ੇਟਿਵ ਦਰ ਜੋ ਕਰੀਬ 36 ਫ਼ੀਸਦ ਤੱਕ ਪੁੱਜ ਗਈ ਸੀ ਉਹ ਹੁਣ 24.29 ਫ਼ੀਸਦੀ ਤੱਕ ਹੇਠਾਂ ਆ ਗਈ ਹੈ। 18,398 ਹੋ ਚੁੱਕੀਆਂ ਹਨ। ਮੌਤ ਦਰ 1.45% ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ 335 ਲੋਕਾਂ ਦੀ ਮੌਤ ਕਰੋਨਾ ਕਾਰਨ ਹੋਈ ਹੈ। ਦਿੱਲੀ ਵਿੱਚ ਹਸਪਤਾਲਾਂ ਦੇ 21,839 ਬਿਸਤਰਿਆਂ ਵਿੱਚੋਂ 20,117 ਭਰ ਗਏ ਹਨ, ਜਦੋਂ ਕਿ 1722 ਬਿਸਤਰੇ ਖਾਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਵਿਸ਼ੇਸ਼ ਕੋਵਿਡ ਕੇਂਦਰਾਂ ਵਿੱਚ 5,525 ਬਿਸਤਰੇ ਭਰੇ ਅਤੇ 701 ਖਾਲੀ ਸਨ। ਇਸੇ ਤਰ੍ਹਾਂ ਕੋਵਿਡ ਸਿਹਤ ਕੇਂਦਰਾਂ ਵਿੱਚ 206 ਕੁੱਲ ਬਿਸਤਰਿਆਂ ਵਿੱਚੋਂ ਵੀ 116 ਭਰੇ ਤੇ 90 ਖਾਲੀ ਸਨ। ਘਰਾਂ ਵਿੱਚ ਇਕਾਂਤਵਾਸ ਰਹਿ ਕੇ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 50,562 ਤੱਕ ਪੁੱਜ ਗਈ ਹੈ। ਦਿੱਲੀ ਵਿੱਚ ਹੁਣ ਤੱਕ 1,75,97,532 ਟੈਸਟ ਹੋ ਚੁੱਕੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ ਵਿਚ ਪਿਛਲੇ ਇਕ ਮਹੀਨੇ ਵਿਚ ਕੋਵਿਡ-19 ਦੇ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵਿਚ 1349 ਦਾ ਵਾਧਾ ਹੋਇਆ ਹੈ, ਦੱਖਣੀ ਦਿੱਲੀ ਵਿਚ ਕੁਲ 47,704 ਵਿਚੋਂ 21,172 ਅਜਿਹੇ ਜ਼ੋਨ ਹਨ। ਉੱਤਰ-ਪੂਰਬੀ ਦਿੱਲੀ ਵਿਚ 600 ਕੰਟੇਨਮੈਂਟ ਜ਼ੋਨ ਹਨ ਤੇ ਇਸ ਤੋਂ ਬਾਅਦ ਪੂਰਬੀ ਦਿੱਲੀ (504) ਹੈ, ਜਿਸ ਵਿਚ ਅਜਿਹੇ ਜ਼ੋਨਾਂ ਦੀ ਗਿਣਤੀ ਸਭ ਤੋਂ ਘੱਟ ਹੈ। 6 ਅਪਰੈਲ ਨੂੰ ਦਿੱਲੀ ਵਿਚ 3,291 ਕੰਟੇਨਮੈਂਟ ਜ਼ੋਨ ਸਨ। ਮੰਗਲਵਾਰ ਤਕ ਇਹ ਗਿਣਤੀ 47,704 ਹੋ ਗਈ ਜੋ ਕਿ 1349 ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦੱਖਣੀ ਦਿੱਲੀ ਵਿੱਚ 21,172 ਕੰਟੇਨਮੈਂਟ ਜ਼ੋਨ ਹਨ।
ਜੀਂਦ ਵਿੱਚ 380 ਨਵੇਂ ਕੇਸ, 9 ਮੌਤਾਂ
ਜੀਂਦ (ਪੱਤਰ ਪ੍ਰੇਰਕ): ਜ਼ਲ੍ਹੇ ਵਿੱਚ ਕਰੋਨਾ ਦੇ 380 ਨਵੇਂ ਮਰੀਜ਼ ਆਉਣ ਅਤੇ 9 ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜ਼ਿਲ੍ਹਾ ਨੋਡਲ ਅਧਿਕਾਰੀ ਅਤੇ ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਅਨੁਸਾਰ ਹੁਣ ਤੱਕ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ 2,370 ਹੋ ਗਈ ਹੈ। ਅਜੇ ਤੱਕ ਵਿਭਾਗ ਨੂੰ 2079 ਰਿਪੋਰਟਾਂ ਆਉਣ ਦਾ ਇੰਤਜ਼ਾਰ ਹੈ। ਜਦੋਂ ਕਿ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਸੰਕਰਮਿਤ 12,940 ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 266 ਪਾਰ ਕਰ ਚੁੱਕੀ ਹੈ।