ਨਵੀਂ ਦਿੱਲੀ, 5 ਅਗਸਤ
ਸੁਪਰੀਮ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਫਰਜ਼ੀ ਵੀਡੀਓ ਕਲਿੱਪ ਚਲਾਉਣ ਦੇ ਮਾਮਲੇ ਵਿੱਚ ਇੱਕ ਨਿੱਜੀ ਟੀਵੀ ਚੈਨਲ ਦੇ ਸੰਪਾਦਕ ਨੂੰ ਰਾਹਤ ਦਿੰਦਿਆਂ ਵੱਖ ਵੱਖ ਸੂਬਿਆਂ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ। ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇੱਕ ਹੀ ਮਾਮਲਾ ਹੋਣ ਕਾਰਨ ਟੀਵੀ ਸੰਪਾਦਕ ਰਜਨੀਸ਼ ਆਹੂਜਾ ਖ਼ਿਲਾਫ਼ ਰਾਏਪੁਰ ਤੇ ਸ਼ਿੱਕਰ ਵਿੱਚ ਦਰਜ ਕੇਸਾਂ ਸਬੰਧੀ ਕੋਈ ਕਾਰਵਾਈ ਨਾ ਕੀਤੀ ਜਾਵੇ। ਹਾਲਾਂਕਿ, ਬੈਂਚ ਨੇ ਕਿਹਾ ਕਿ ਆਹੂਜਾ ਖ਼ਿਲਾਫ਼ ਰਾਏਪੁਰ ਵਿੱਚ ਦਰਜ ਪਹਿਲੀ ਐੱਫਆਈਆਰ ਦੇ ਸਬੰਧ ਵਿੱਚ ਜਾਂਚ ਜਾਰੀ ਰਹੇਗੀ। -ਪੀਟੀਆਈ