ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਫਰਵਰੀ
ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਜਥੇਦਾਰ ਹੀਰਾ ਸਿੰਘ ਗਾਬੜੀਆ ਦੇ ਹੱਕ ਵਿੱਚ ਗੁਰਪਾਲ ਨਗਰ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਵਿੱਚ ਅਕਾਲੀ ਆਗੂ ਬਲਜਿੰਦਰ ਸਿੰਘ ਪਨੇਸਰ, ਨਿਰਮਲ ਸਿੰਘ ਐਸਐਸ ਅਤੇ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਹਲਕੇ ਦੇ ਲੋਕ ਹੁਣ ਮੌਜੂਦਾ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਖ਼ਫਾ ਹਨ। ਜਥੇਦਾਰ ਗਾਬੜੀਆ ਨੇ ਕਿਹਾ ਕਿ ਹਲਕਾ ਦੱਖਣੀ ਵਿਕਾਸ ਪੱਖੋਂ ਇੰਨਾ ਪੱਛੜ ਚੁੱਕਿਆ ਹੈ ਕਿ ਬਾਹਰੋਂ ਆਉਣ ਵਾਲੇ ਇਸ ਹਲਕੇ ਦੀ ਤਰਸਯੋਗ ਹਾਲਤ ਦੇਖ ਕੇ ਹੈਰਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਵੀ ਬਾਹਰ ਦਾ ਹੋਣ ਕਰ ਕੇ ਲੋਕ ਮੁਸ਼ਕਿਲਾਂ ਤੋਂ ਅਣਜਾਣ ਹੈ। ਸ੍ਰੀ ਪਨੇਸਰ ਨੇ ਇਲਾਕਾ ਵਾਸੀਆਂ ਨੂੰ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਮੁੱਢਲੀਆਂ ਸਹੂਲਤਾਂ ਲਈ ਜਥੇਦਾਰ ਗਾਬੜੀਆ ਨੂੰ ਜਿਤਾਉਣਾ ਜ਼ਰੂਰੀ ਹੈ।
ਇਸ ਮੌਕੇ ਪਰਮਜੀਤ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਗੁਰਦਾਸਪੁਰੀਆ, ਜਗਜੀਤ ਸਿੰਘ ਜੀਤੀ, ਅਮਨਦੀਪ ਸਿੰਘ ਗੋਰਾ, ਬਲਜਿੰਦਰ ਸਿੰਘ ਭੱਟੀ, ਬਲਜਿੰਦਰ ਸਿੰਘ ਪਾਸੀ, ਦਲਜੀਤ ਸਿੰਘ ਕਾਕਾ, ਐਡਵੋਕੇਟ ਗੋਪਾਲ ਸਿੰਘ, ਐਡਵੋਕੇਟ ਪਵਨ ਚੋਪੜਾ, ਸਵਰਨਜੀਤ ਸਿੰਘ ਲੋਟੇ, ਬੀਬੀ ਅਮਰਜੀਤ ਕੌਰ ਪਿੰਕੀ, ਬੀਬੀ ਹਿਮਾਨੀ ਸੂਦ ਅਤੇ ਬੀਬੀ ਮੋਰਾਂਵਾਲੀ ਵੀ ਹਾਜ਼ਰ ਸਨ।