ਖੇਤਰੀ ਪ੍ਰਤੀਨਿਧ
ਪਟਿਆਲਾ, 6 ਮਈ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਉਨ੍ਹਾਂ ਦੇ ਸਪੂਤ ਤੇ ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਪਿੰਡ ਰੋਹਟੀ ਵਿਚਲੀ ਦਰਗਾਹ ਵਿਚ ਇੰਟਰਲਾਕਿੰਗ ਟਾਈਲਾਂ ਲਾਉਣ ਵਾਸਤੇ ਸੇਵਾ ਭਾਵਨਾ ਵਜੋਂ ਇੱਕ ਲੱਖ ਰੁਪਏ ਦਿੱਤੇ ਹਨ। ਟਾਈਲਾਂ ਲਾਉਣ ਦੇ ਸ਼ੁਰੂ ਹੋਏ ਇਸ ਕਾਰਜ ਮੌਕੇੇ ਮੰਤਰੀ ਦੇ ਪੀ.ਏ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਬਹਾਦਰ ਖਾਨ ਸਮੇਤ ਮੰਤਰੀ ਦੇ ਸਮਰਥਕ ਅਤੇ ਮੋਹਤਬਰ ਵੀ ਅੱਜ ਦਰਗਾਹ ’ਚ ਪੁੱਜੇ।