ਲੁਧਿਆਣਾ: ਪੰਜਾਬ ਦੀ ਸਿਆਸਤ ਵਿੱਚੋਂ ਅਸਤੀਫ਼ਾ ਦੇ ਕੇ ਰਾਤੋ-ਰਾਤ ਯੂਪੀ ਸਰਕਾਰ ਵਿੱਚ ਮੰਤਰੀ ਬਣਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵਿੱਚ ਪਰਤ ਆਏ ਹਨ। ਅੱਜ ਇੱਥੇ ਲੋਕ ਭਲਾਈ ਪਾਰਟੀ ਦੇ ਪੁਰਾਣੇ ਦਫ਼ਤਰ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਨੇ ਪਾਰਟੀ ਦੀ ਬਹਾਲੀ ਕਰਦਿਆਂ ਪੁਰਾਣੇ ਸਾਥੀਆਂ ਨੂੰ ਇਕੱਠਾ ਕੀਤਾ। ਰਾਮੂਵਾਲੀਆ ਨੇ ਆਖਿਆ ਕਿ ਬਾਦਲ ਪਰਿਵਾਰ ਪਿੱਛੇ ਲੱਗ ਕੇ ਲੋਕ ਭਲਾਈ ਪਾਰਟੀ ਨੂੰ ਭੰਗ ਕਰਨਾ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਭੁੱਲ ਸੀ, ਜਿਸ ਦਾ ਉਹ ਪਛਤਾਵਾ ਕਰ ਰਹੇ ਹਨ। ਉਨ੍ਹਾਂ ਇੱਥੇ ਇੱਕ ਗੱਲ ਸਾਫ਼ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਣਗੇ ਪਰ ਜਿਸ ਵੀ ਪਾਰਟੀ ਦਾ ਸਾਥ ਦੇਣਗੇ, ਉਸ ਦਾ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ। -ਟਨਸ