ਧਾਰੀਵਾਲ: ਇਥੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਔਰਤ ਦੀ ਸੋਨੇ ਦੀ ਚੇਨੀ ਤੇ ਇਕ ਕੰਨ ਦੀ ਵਾਲੀ ਝਪਟ ਲਈ ਤੇ ਫਰਾਰ ਹੋ ਗਏ। ਚੰਦਰ ਪ੍ਰਕਾਸ਼ ਪੁੱਤਰ ਧਰਮਬੀਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਉਪਮਾ ਸ਼ਰਮਾ ਨਾਲ ਐਕਟਿਵਾ ਬਾਜ਼ਾਰ ਤੋਂ ਘਰ ਪਰਤ ਰਿਹਾ ਸੀ ਲੁਧਿਆਣਾ ਮੁਹੱਲਾ ਪਾਰਕ ਕੋਲ ਪਿੱਛੇ ਇੱਕ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਸ ਦੀ ਪਤਨੀ ਦੀ ਖੱਬੇ ਕੰਨ ਦੀ ਵਾਲੀ ਅਤੇ ਗਲੇ ਵਿੱਚ ਪਾਈ ਹੋਈ ਚੇਨੀ ਝਪਟ ਲਈ। ਜਦੋਂ ਊਨ੍ਹਾਂ ਝਪਟਮਾਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਤਾਂ ਉਹ ਆਪਣਾ ਮੋਟਰਾਇਕਲ ਛੱਡ ਕੇ ਦੌੜ ਗਏ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। -ਪੱਤਰ ਪੇ੍ਰਕ