ਹੈਦਰਾਬਾਦ: ਹੈਦਰਾਬਾਦ ਪੁਲੀਸ ਨੇ ਅੱਜ ਸਮੂਹਿਕ ਜਬਰ-ਜਨਾਹ ਕੇਸ ’ਚ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਇਸ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪੁਲੀਸ ਹੁਣ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਜ਼ਿਕਰਯੋਗ ਹੈ ਕਿ 28 ਮਈ ਨੂੰ 17 ਸਾਲਾ ਲੜਕੀ ਨਾਲ ਵਾਪਰੀ ਸਮੂਹਿਕ ਜਬਰ-ਜਨਾਹ ਕੇਸ ਦੀ ਘਟਨਾ ’ਚ ਪਹਿਲੀ ਗ੍ਰਿਫ਼ਤਾਰੀ ਬੀਤੇ ਦਿਨ ਹੋਈ ਸੀ। ਪੁਲੀਸ ਨੇ ਦੱਸਿਆ ਕਿ ਅੱਜ ਗ੍ਰਿਫ਼ਤਾਰ ਕੀਤੇ ਗਏ ਦੋ ਨਾਬਾਲਗਾਂ ’ਚੋਂ ਇੱਕ ਵੀਆਈਪੀ ਦਾ ਪੁੱਤਰ ਹੈ ਪਰ ਪੁਲੀਸ ਨੇ ਉਸ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ। -ਆਈਏਐੱਨਐੱਸ