ਨਵੀਂ ਦਿੱਲੀ, 13 ਜੁਲਾਈ
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਸਾਕੇਤ ਗੋਖਲੇ ਨੂੰ ਸਾਬਕਾ ਭਾਰਤੀ ਰਾਜਦੂਤ ਲਕਸ਼ਮੀ ਐੱਮ. ਪੁਰੀ ਖ਼ਿਲਾਫ਼ ਕਥਿਤ ਮਾਨਹਾਨੀ ਵਾਲੇ ਟਵੀਟ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਸੀ. ਹਰੀ ਸ਼ੰਕਰ ਨੇ ਅੰਤਰਿਮ ਆਦੇਸ਼ ਵਿੱਚ ਗੋਖਲੇ ਨੂੰ ਮਾਨਹਾਨੀ ਦੇ ਕੇਸ ਦੀ ਸੁਣਵਾਈ ਦੌਰਾਨ ਲਕਸ਼ਮੀ ਪੁਰੀ ਅਤੇ ਉਨ੍ਹਾਂ ਦੇ ਪਤੀ ਹਰਦੀਪ ਸਿੰਘ ਪੁਰੀ ਖ਼ਿਲਾਫ਼ ਮਾਣਹਾਨੀ ਵਾਲੇ ਟਵੀਟ ਨਾ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਜੇ ਗੋਖਲੇ ਹੁਕਮ ਦੀ ਪਾਲਣਾ ਕਰਦੇ ਹੋਏ 24 ਘੰਟਿਆਂ ਦੌਰਾਨ ਟਵੀਟ ਨਹੀਂ ਹਟਾਉਂਦੇ ਤਾਂ ਟਵਿੱਟਰ ਯੂਆਰਐੱਲ ਦੀ ਪਛਾਣ ਕਰਕੇ ਢੁਕਵੀਂ ਕਾਰਵਾਈ ਕਰੇ।