ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੀ.ਐੱਮ.ਆਈ.ਐੱਸ. ਹਸਪਤਾਲ, ਗਾਂਧੀਗਰ ਵਿੱਚ ਆਇਰਨ ਮੈਨ ਆਫ ਇੰਡੀਆ ਸਰਦਾਰ ਵੱਲਭ ਭਾਈ ਪਟੇਲ ਦੇ ਨਾਂ ’ਤੇ ਇੱਕ ਮੀਟ੍ਰਿਕ ਟਨ ਸਮਰੱਥਾ ਦੇ ਪੀਐੱਸਏ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ। ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ, ਪ੍ਰਧਾਨ ‘ਸਨ’ ਫਾਉਂਡੇਸ਼ਨ ਤੇ ਵਿਸ਼ਵ ਪੰਜਾਬੀ ਸੰਗਠਨ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਕਿਹਾ ਕਿ ਇਹ ਪਲਾਂਟ ਗੁਜਰਾਤ ਵਿੱਚ ਲੋੜਵੰਦ ਮਰੀਜ਼ਾਂ ਦੀ ਸੇਵਾ ਵਿੱਚ ਇੱਕ ਲੰਮਾ ਪੈਂਡਾ ਕਰੇਗਾ।
ਸ੍ਰੀ ਸਾਹਨੀ ਨੇ ਕਿਹਾ, ‘ਅਸੀਂ ਪਹਿਲਾਂ ਕਰੋਨਾ ਮੋਬਾਈਲ ਟੈਸਟਿੰਗ ਕਲੀਨਿਕ ਤੇ ਐਂਬੂਲੈਂਸਾਂ, 1,000 ਆਕਸੀਜਨ ਕੰਸਨਟੇਰਟ, 2 ਹਜ਼ਾਰ ਆਕਸੀਜਨ ਸਿਲੰਡਰ ’ਤੇ ਹੁਣ ਇਕ ਆਕਸੀਜਨ ਪਲਾਂਟ ਦਾਨ ਕਰ ਕੇ ਕਰੋਨਾ ਯੋਧਾ ਵਜੋਂ ਨਿਰਸਵਾਰਥ ਸੇਵਾ ਕਰ ਰਹੇ ਹਾਂ। ਇਹ ਕੋਵਿਡ ਮਰੀਜ਼ਾਂ ਦੀ ਜ਼ਰੂਰਤ ਦੀ ਪੂਰਤੀ ਕਰੇਗਾ ਖ਼ਾਸਕਰ ਜੀ.ਐੱਮ.ਆਰ.ਐੱਸ ਹਸਪਤਾਲ ਦੇ ਪੀਡੀਆਟ੍ਰਿਕ ਵਾਰਡ ਨਾਲ ਜੁੜਿਆ ਹੋਇਆ ਹੈ ਤਾਂ ਜੋ ਬੱਚਿਆਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ’ ਇਸ ਮੌਕੇ ਵਿਕਰਮ ਸਾਹਨੀ ਨੇ ਸਰਦਾਰ ਪਟੇਲ ਦੀ ਤਸਵੀਰ ਭਾਰਤ ਦੇ ਗ੍ਰਹਿ ਮੰਤਰੀ ਨੂੰ ਭੇਟ ਕੀਤੀ।